Breaking News
Home / ਰੈਗੂਲਰ ਕਾਲਮ / ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਰੀਆ ਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359
ਕੈਨੇਡਾ ਵਿਚ ਆਮ ਤੌਰ ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ,ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ।
ਜਦੋਂ ਵੀ  ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਸਾਡੇ ਬਿਜਨਸ ਦੀ ਕਿਸਮ ਅਨੁਸਾਰ ਸਾਨੂੰ ਸੋਲ-ਪਰਪਰਾਈਟਰ,ਪਾਰਟਨਰਸਿਪ ਜਾਂ ਆਪਣੀ ਕੰਪਨੀ ਰਜਿਸਟਰ ਕਰਵਾਉਣੀ ਚਾਹੀਦੀ ਹੈ ਕਿਉਕਿ ਹਰ ਇਕ ਫਰਮ ਦੇ ਆਪਣੇ ਆਪਣੇ ਫਾਇਦੇ, ਨੁਕਸਾਨ , ਦੇਣਦਾਰੀਆਂ ਅਤੇ ਜਿੰਮੇਵਾਰੀਆਂ ਹੁੰਦੀਆਂ ਹਨ ਅਤੇ ਬਿਜਨਸ ਨੂੰ ਰਜਿਸਟਰ ਕਰਨ ਦੇ ਅਤੇ ਟੈਕਸ ਫਾਈਲ ਕਰਨ ਦੇ  ਤਰੀਕੇ ਵੀ ਵੱਖੋ-ਵੱਖ ਹਨ ।
ਜੇ ਤੁਸੀਂ ਆਪਣੀ ਕੰਪਨੀ  ਬਣਾਕੇ ਬਿਜਨਸ ਸੁਰੂ ਕੀਤਾ ਹੈ ਤਾਂ ਸਾਰਿਆਂ ਨਾਲੋਂ ਵੱਡਾ ਫਾਇਦਾ ਲਿਮਟਡ ਲਾਇਬਿਲਟੀ ਦਾ ਹੈ। ਸੋਲ-ਪਰਪਰਾਈਟਰ ਅਤੇ ਪਾਰਟਨਰਸਿਪ ਫਰਮ ਵਿਚ ਤੁਹਾਡੀ ਦੇਣਦਾਰੀ 100% ਹੀ ਹੁੰਦੀ ਹੈ ਹਮੇਸਾ, ਭਾਵੇਂ ਤੁਹਾਡਾ ਹਿਸਾ ਘੱਟ ਵੀ ਹੋਵੇ ਅਤੇ ਆਪਣੀ ਫਰਮ ਦੇ ਲੈਣ-ਦੇਣ ਦਾ  ਹਰ ਇਕ ਪਾਰਟਨਰ ਪੂਰਾ ਪੂਰਾ ਜਿੰਮੇਵਾਰ ਹੁੰਦਾ ਹੈ ਅਤੇ ਤੁਹਾਡੀ ਪਰਸਨਲ ਪਰਾਪਰਟੀ ਜਿਵੇਂ ਘਰ, ਕਾਰ ਜਾਂ ਹੋਰ ਜਾਇਦਾਦ ਜਬਤ ਹੋ ਸਕਦੀ ਹੈ ਤੁਹਾਡੇ ਬਿਜਨਸ ਦਾ ਕਰਜਾ ਵਾਪਸ ਕਰਨ ਵਾਸਤੇ। ਪਰ ਜਦ ਕੰਪਨੀ ਬਣ ਜਾਂਦੀ ਹੈ ਤਾਂ ਹਰ ਇਕ ਸ਼ੇਅਰ-ਹੋਲਡਰ ਦੀ ਜਿੰਮੇਵਾਰੀ ਉਨੀਂ ਹੀ ਹੁੰਦੀ ਹੈ ਜਿੰਨਾ ਉਸਦਾ ਉਸ ਕੰਪਨੀ ਵਿਚ ਹਿਸਾ ਹੁੰਦਾ ਹੈ ਜਾਂ ਜਿੰਨੇ ਪੈਸੇ ਕੰਪਨੀ ਵਿਚ ਲਗਾਏ ਹੁੰਦੇ ਹਨ ਅਤੇ ਕੰਪਨੀ ਦੇ ਸਾਰੇ ਕਰਜੇ ਦੀ ਵਾਪਸੀ ਦੇ ਤੁਸੀਂ ਜਿੰਮੇਵਾਰ ਨਹੀਂ ਹੁੰਦੇ।ਇਹ ਗੱਲ ਸਮਝਣੀ ਬਹੁਤ ਹੀ ਜਰਰੀ ਹੈ ਕਿ ਜੇ ਤੁਸੀਂ ਆਪਣੀ ਕੰਪਨੀ ਵਾਸਤੇ ਲੋਨ ਲੈਣ ਸਮੇਂ ਆਪਣੀ ਪਰਸਨਲ ਗਰੰਟੀ ਵੀ ਦੇ ਦਿਤੀ ਹੈ ਤਾਂ ਤੁਸੀਂ ਉਸ ਕਰਜੇ ਦੀ ਵਾਪਸੀ ਦੇ ਪੂਰੇ ਪੂਰੇ ਜਿੰਮੇਵਾਰ ਬਣ ਜਾਂਦੇ ਹੋ।
ਕੰਪਨੀ ਦੇ ਅਧਿਕਾਰ ਉਸ ਤਰਾਂ ਦੇ ਹੀ ਹੁੰਦੇ ਹਨ ਜਿਸ ਤਰਾਂ ਇਕ ਵਿਅੱਕਤੀ ਦੇ ਹੁੰਦੇ ਹਨ ਜਿਵੇਂ ਕੰਪਨੀ ਆਪਣੇ ਨਾਮ ਤੇ ਜਾਇਦਾਦ ਖਰੀਦ ਸਕਦੀ ਹੈ, ਬਿਜਨਸ ਕਰ ਸਕਦੀ ਹੈ, ਕਰਜਾ ਚੁਕ ਸਕਦੀ ਹੈ, ਕਿਸੇ ਤੇ ਮੁਕੱਦਮਾਂ ਕਰ ਸਕਦੀ ਹੈ ਅਤੇ ਕੋਈ ਹੋਰ ਕੰਪਨੀ ਦੇ ਨਾਮ ਤੇ ਮੁਕੱਦਮਾ ਕਰ ਵੀ ਸਕਦਾ ਹੈ ਪਰ ਸੋਲ-ਪਰਪਰਾਈਟਰ, ਪਾਰਟਨਰਸਿਪ ਵਿਚ ਇਹ ਸਹੂਲਤਾਂ ਨਹੀਂ ਹੁੰਦੀਆਂ।
ਕੰਪਨੀ ਵਿਚ ਆਪਣਾ ਬਿਜਨਸ ਵਧਾਉਣ ਵਾਸਤੇ ਕਰਜਾ ਲੈਣਾ ਸੌਖਾ ਹੁੰਦਾ ਹੈ, ਕਿਉਂਕਿ ਕੰਪਨੀ ਉਧਾਰ ਲੈ ਸਕਦੀ ਹੈ, ਕਰਜ਼ਾ ਚੁਕ ਸਕਦੀ ਹੈ ਅਤੇ ਆਪਣੇ ਸੇਅਰ ਵੇਚਕੇ ਇਕੁਇਟੀ ਕੈਪੀਟਲ ਵਿਚ ਫੰਡ ਇਕੱਠਾ ਕਰ ਸਕਦੀ ਹੈ ਅਤੇ ਸਾਰਿਆਂ ਨਾਲੋਂ ਵੱਡਾ ਫਾਇਦਾ ਇਹ ਹੈ ਕਿ ਇਕੁਇਟੀ ਕੈਪੀਟਲ ਆਮ ਤੌਰ ਤੇ ਵਾਪਸ ਨਹੀਂ ਕਰਨੀ ਪੈਂਦੀ ਅਤੇ ਨਾਂ ਹੀ ਵਿਆਜ ਦੇਣਾ ਪੈਂਦਾ ਹੈ ਕਿਉਕਿ ਸੇਅਰ ਖਰੀਦਣ ਵਾਲੇ ਕੰਪਨੀ ਵਿਚ ਹਿਸੇਦਾਰ ਬਣ ਜਾਂਦੇ ਹਨ।
ਜੇ ਕਿਸੇ ਸੇਅਰ ਹੋਲਡਰ ਦੀ ਮੌਤ ਹੋ ਜਾਵੇ, ਬਿਜਨਸ ਛੱਡ ਜਾਵੇ ਤਾਂ ਵੀ ਕੰਪਨੀ ਚਲਦੀ ਰਹਿੰਦੀ ਹੈ ਅਤੇ ਕੰਪਨੀ ਦੀ ਮਾਲਕੀ ਵੀ ਬਦਲ ਜਾਵੇ ਤਾਂ ਵੀ ਕੰਪਨੀ ਦਾ ਨਾਮ ਚੱਲਦਾ ਰਹਿੰਦਾ ਹੈ।
ਕੰਪਨੀ ਵਿਚੋ ਆਪਣੀ ਤਨਖਾਹ ਆਪਣੀ ਮਰਜੀ ਦੇ ਸਮੇਂ ਵਿਚ ਉਸ ਸਮੇਂ ਲੈ ਸਕਦੇ ਹੋ ਜਦੋਂ ਟੈਕਸ ਘੱਟ ਦੇਣਾ ਪਵੇ,ਟੈਕਸ ਦੇਣਾ ਕੁਝ ਸਮੇਂ ਵਾਸਤੇ ਅੱਗੇ ਪਾ ਸਕਦੇ ਹੋ ਅਤੇ ਟੈਕਸ ਬਰੈਕਟ ਅਨਸਾਰ ਟੈਕਸ ਦਾ ਫਾਇਦਾ ਲੈ ਸਕਦੇ ਹੋ।
ਕੰਪਨੀ ਆਪਣੇ ਹਿਸੇਦਾਰਾਂ ਨੂੰ ਡਿਵੀਡੈਟ ਪੇ ਕਰਦੀ ਹੈ ਆਪਣੀ ਆਮਦਨ ਵਿਚੋਂ ਅਤੇ ਸੇਅਰ ਹੋਲਡਰ ਨੂੰ ਕੰਪਨੀ ਦੇ ਕੰਮਾਂ ਵਿਚ ਹਰ ਸਮੇਂ ਪੂਰਾ ਪੂਰਾ ਹਿਸਾ ਲੈਣਾ ਜਰੂਰੀ ਨਹੀਂ ਹੁੰਦਾ ਇਸ ਕਰਕੇ ਤੁਸੀਂ ਆਪਣੀ ਪਤਨੀ ਜਾਂ ਪਤੀ ਅਤੇ ਬੱਚਿਆਂ ਨੂੰ ਵੀ ਸ਼ੇਅਰ ਹੋਲਡਰ ਬਣਾ ਸਕਦੇ ਹੋ ਅਤੇ ਇਸ ਤਰਾਂ ਕਰਕੇ ਵੱਧ ਆਮਦਨ ਵਾਲੇ ਫੈੇਮਲੀ ਮੈਂਬਰ ਤੋਂ ਘੱਟ ਆਮਦਨ ਵਾਲੇ ਨਾਲ ਸੇਅਰ ਕਰਕੇ ਬਹੁਤ ਟੈਕਸ ਬਚਾ ਸਕਦੇ ਹੋ।ਜੇ ਤੁਹਾਡੀ ਕੰਪਨੀ ਹੈ ਤਾਂ ਫੈਡਰਲ ਸਰਕਾਰ ਵਲੋਂ ਸਮਾਲ ਬਿਜਨਸ ਨੂੰ ਦਿਤੀਆਂ ਟੈਕਸ ਸਹੂਲਤਾਂ ਦਾ ਫਾਇਦਾ ਲਿਆ ਜਾ ਸਕਦਾ ਹੈ ਅਤੇ ਕੰਪਨੀ ਦੀ ਪਹਿਲੀ 500000 ਤੱਕ ਦੀ ਟੈਕਸਏਬਲ ਆਮਦਨ ਤੇ ਬਹੁਤ ਘੱਟ  ਟੈਕਸ ਦੇਣਾ ਪੈਂਦਾ ਹੈ ਜਕਿ ਪਰਸਨਲ ਟੈਕਸ ਬਹੁਤ ਹੀ ਜ਼ਿਆਦਾ ਹੁੰਦਾ ਹੈ।ਤੁਹਾਡੇ ਬਿਜਨਸ ਨਾਲ ਕੰਪਨੀ ਦਾ ਨਾਮ ਜੁੜਨ ਨਾਲ ਬਿਜਨਸ ਵੀ ਵਧਦਾ ਹੈ ਕਿਉਕਿ ਕਾਰਪੋਰੇਸ਼ਨ ਦਾ ਸਟੇਟਸ  ਸੋਲ-ਪਰਪਰਾਈਟਰ ਜਾਂ ਪਾਰਟਨਰਸਿਪ ਨਾਲੋਂ ਹਮੇਸਾ ਹੀ ਵੱਡਾ ਸਮਝਿਆ ਜਾਂਦਾ ਹੈ।ਜੇ ਤੁਸੀਂ ਕਨਟਰੈਕਟਰ ਹੋ ਤਾਂ ਵੱਡੀਆਂ ਕੰਪਨੀਆਂ ਲਾਇਬਿਲਿਟੀ ਇਸੂ ਕਰਕੇ ਇਨਕਾਰਪੋਰੇਟਡ ਕੰਪਨੀ ਨਾਲ ਹੀ ਬਿਜਨਸ ਕਰਨਾ ਚੰਗਾ ਸਮਝਦੀਆਂ ਹਨ । ਕੰਪਨੀ ਬਣਾਉਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਦੀ ਸਲਾਹ ਲੈਣੀ ਲਾਜਮੀ ਹੈ ਕਿ ਇਹ ਤੁਹਾਡੇ ਬਿਜਨਸ ਦੀ ਕਿਸਮ ਕਰਕੇ ਠੀਕ ਵੀ ਹੈ ਕਿ ਨਹੀਂ ਕਿਉਕਿ ਕੰਪਨੀ ਬਣਾਉਣ ਦੇ ਜਿਥੇ ਫਾਇਦੇ ਹਨ ਉਥੇ ਕਈ ਨੁਕਸਾਨ ਵੀ ਹਨ ਜਿਵੇਂ ਜੇ ਕੰਪਨੀ ਘਾਟੇ ਵਿਚ ਜਾਂਦੀ ਹੈ ਤਾਂ ਕੰਪਨੀ ਦੇ ਘਾਟੇ ਮਾਲਕ ਦੀ ਪਰਸਨਲ ਆਮਦਨ ਵਿਚੋਂ ਘੱਟ ਨਹੀਂ ਹੋ ਸਕਦੇ, ਭਾਵ ਟੈਕਸ ਘੱਟ ਨਹੀਂ ਕੀਤਾ ਜਾ ਸਕਦਾ,ਪਰ ਇਹ ਘਾਟੇ ਕੈਰੀ ਫਾਰਵਰਡ ਜਾਂ ਪਿਛੇ ਕਰਕੇ ਉਨਾਂ ਸਾਲਾਂ ਦੀ ਆਮਦਨ ਘੱਟ ਕੀਤੀ ਜਾ ਸਕਦੀ ਹੈ। ਪਰ ਸੋਲ-ਪਰਪਰਾਈਟਰ ਵਿਚ ਜੇ ਬਿਜਨਸ ਘਾਟੇ ਵਿਚ ਜਾਂਦਾ ਹੈ ਤਾਂ ਆਪਣੀ ਪਰਸਨਲ ਆਮਦਨ ਘੱਟ ਕਰ ਸਕਦੇ ਹਾਂ। ਕੰਪਨੀ ਪਰਸਨਲ ਟੈਕਸ ਕਰੈਡਿਟ ਦਾ ਫਾਇਦਾ ਨਹੀਂ ਲੈ ਸਕਦੀ ਅਤੇ ਹਰ ਇਕ ਡਾਲਰ ਤੇ ਟੈਕਸ ਦੇਣਾ ਪੈਂਦਾ ਹੈ। ਸੋਲ-ਪਰਪਰਾਈਟਰ ਕਈ ਕਿਸਮ ਦੇ ਟੈਕਸ ਕਰੈਡਿਟ ਕਲੇਮ ਕਰ ਸਕਦਾ ਹੈ ਜੋਕਿ ਇਕ ਕੰਪਨੀ ਨਹੀਂ ਕਰ ਸਕਦੀ। ਲਿਮਟਿਡ ਲਾਇਬਿਲਟੀ ਕਈ ਕੇਸਾਂ ਵਿਚ ਕੰਮ ਨਹੀਂ ਕਰਦੀ ਜੇ ਤੁਸੀਂ ਕੰਪਨੀ ਦੇ ਨਾਮ ਤੇ ਕਰਜਾ ਲੈਣ ਸਮੇਂ ਆਪਣੀ ਪਰਸਨਲ ਗਰੰਟੀ ਦੇ ਦਿਤੀ ਹੈ ਤਾਂ ਕੰਪਨੀ ਦੇ ਕਰਜੇ ਦੀ ਵਾਪਸੀ ਦੇ ਤੁਸੀਂ ਪੂਰੇ ਪੂਰੇ ਜ਼ਿੰਮੇਵਾਰ ਬਣ ਜਾਂਦੇ ਹੋ। ਕੰਪਨੀ ਰਜਿਸਟਰ ਕਰਨ ਸਮੇਂ ਖਰਚੇ ਵੀ ਆਉਦੇ ਹਨ ਅਤੇ ਅਕਾਊਟ ਦਾ ਕੰਮ ਵੀ ਵੱਧ ਜਿੰਮੇਵਾਰੀ ਨਾਲ ਕਰਕੇ ਕਨੂੰਨੀ ਸਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ।
ਇਨਾਂ ਸਾਰੀਆਂ ਗੱਲਾਂ ਦਾ ਬੈਲੈਸ ਬਣਾਕੇ ਇਕ ਚੰਗਾ ਅਕਾਊਟੈਂਟ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਨੂੰ ਕੰਪਨੀ ਬਣਾਉਣੀ ਚਾਹੀਦੀ ਹੈ, ਸੋਲ-ਪਰਪਰਾਈਟਰ ਜਾਂ ਪਾਰਟਨਰਸਿਪ ਬਣਾਕੇ ਕੰਮ ਸੁਰੂ ਕਰਨਾ ਚਾਹੀਦਾ ਹੈ। ਜਿਹੜੇ ਵਿਅੱਕਤੀ ਪਾਰਟ ਟਾਈਮ ਕੰਮ ਕਰਦੇ ਹਨ, ਨਵਾਂ ਕੰਮ ਹੈ, ਡਾਇਰੈਕਟ ਸੇਲ ਦਾ ਕੰਮ ਹੈ ਤਾਂ ਇਹ ਕੰਮ ਕੰਪਨੀ ਤੋਂ ਬਿਨਾਂ, ਲਿਮਟਿਡ ਲਾਇਬਿਲਟੀ ਤੋਂ ਬਿਨਾਂ, ਇਕ ਇਕੱਲਾ ਵਿਅੱਕਤੀ ਵੀ ਕਰ ਸਕਦਾ ਹੈ ਅਤੇ ਇਸਦੇ ਕਈ ਫਾਇਦੇ ਵੀ ਹਨ ਜਿਵੇਂ ਟੈਕਸ ਰਿਟਰਨ ਭਰਨਾ ਬਹੁਤ ਸੌਖਾ ਹੁੰਦਾ ਹੈ,ਘੱਟ ਪੈਸੇ ਨਾਲ ਕੰਮ ਸੁ੍ਰਰੂ ਹੋ ਸਕਦਾ ਹੈ, ਬਾਅਦ ਵਿਚ ਬਿਜਨਸ ਵੱਧਣ ਕਰਕੇ ਤੁਸੀਂ ਆਪਣਾ ਬਿਜਨਸ  ਇਨਕਾਰਪੋਰੇਟ ਕਰ ਸਕਦੇ ਹੋ। ਇਹ ਲੇਖ ਇਕ ਆਮ ਮੁਢਲੀ ਜਾਣਕਾਰੀ ਲਈ ਲਿਖਿਆ ਗਿਆ ਹੈ, ਕਿਉਂਕਿ ਹਰ ਇਕ ਬਿਜਨਸ ਵਾਸਤੇ  ਚਾਹੇ ਉਹ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਇਕ ਇਨਕਾਰਪੋਰੇਟਡ ਕੰਪਨੀ ਹੈ, ਬਹੁਤ ਸਾਰੀਆਂ ਕਨੂੰਨੀ ਸਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਇਸ ਕਰਕੇ ਇਕ ਕੁਆਲੀਫਾਈਡ ਅਕਾਊਟੈਂਟ ਦੀ  ਲੋੜ ਪੈਂਦੀ ਹੈ।
ਜੇ ਤੁਹਾਡਾ ਪਰਸਨਲ ਟੈਕਸ ਇਸ ਸਾਲ ਦਾ ਜਾਂ ਪਿਛਲੇ ਸਾਲਾਂ ਦਾ ਹਾਲੇ ਵੀ ਭਰਨ ਤੋਂ ਪਿਆ ਹੈ, ਪਨੈਲਿਟੀ ਲੱਗ ਗਈ ਹੈ,ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ  ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।                    ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …