2.4 C
Toronto
Wednesday, November 12, 2025
spot_img
Homeਦੁਨੀਆਟਰੰਪ ਵਲੋਂ ਭਾਰਤ ਤੇ ਚੀਨ ਨੂੰ ਸਬਸਿਡੀਆਂ ਬੰਦ ਕਰਨ ਦੀ ਧਮਕੀ

ਟਰੰਪ ਵਲੋਂ ਭਾਰਤ ਤੇ ਚੀਨ ਨੂੰ ਸਬਸਿਡੀਆਂ ਬੰਦ ਕਰਨ ਦੀ ਧਮਕੀ

ਸਬਸਿਡੀਆਂ ਰੋਕ ਕੇ ਅਮਰੀਕਾ ਵੱਧ ਤੋਂ ਵੱਧ ਵਿਕਾਸ ਕਰੇਗਾ
ਸ਼ਿਕਾਗੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੇ ਵਿਕਾਸਸ਼ੀਲ ਆਰਥਿਕਤਾ ਵਾਲੇ ਮੁਲਕਾਂ ਜਿਨ੍ਹਾਂ ਵਿੱਚ ਭਾਰਤ ਤੇ ਚੀਨ ਵੀ ਸ਼ਾਮਲ ਹਨ, ਨੂੰ ਸਬਸਿਡੀਆਂ ਦਾ ਲਾਭ ਦੇਣਾ ਬੰਦ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਟਰੰਪ ਨੇ ਅਮਰੀਕਾ ਨੂੰ ‘ਵਿਕਾਸਸ਼ੀਲ ਦੇਸ਼’ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਬਸਿਡੀਆਂ ਰੋਕ ਕੇ ਅਮਰੀਕਾ ਵੱਧ ਤੋਂ ਵੱਧ ਵਿਕਾਸ ਕਰ ਸਕੇਗਾ। ਉੱਤਰੀ ਡਕੋਟਾ ਦੇ ਫਾਰਗੋ ਸ਼ਹਿਰ ਵਿੱਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਉੱਤੇ ਪੱਖਪਾਤ ਕਰਕੇ ਚੀਨ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਵਪਾਰ ਸੰਸਥਾ ਚੀਨ ਨੂੰ ਆਰਥਿਕ ਮਹਾਂਸ਼ਕਤੀ ਬਣਾਉਣ ਉੱਤੇ ਤੁਲੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਨੇ ਵਿਅੰਗ ਕਰਦਿਆਂ ਕਿਹਾ ਕਿ ਕੀ ਹਾਲੇ ਵੀ ਭਾਰਤ ਤੇ ਚੀਨ ਨੂੰ ਵਿਕਾਸਸ਼ੀਲ ਸ਼੍ਰੇਣੀ ਵਿੱਚ ਰੱਖ ਕੇ ਸਬਸਿਡੀ ਦਿੱਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਮੁਲਕਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਰਹੇਗਾ। ਅਮਰੀਕਾ ਤੇ ਚੀਨ ਵਿਚਕਾਰ ਜਾਰੀ ਵਪਾਰ ਜੰਗ ‘ਤੇ ਉਨ੍ਹਾਂ ਕਿਹਾ ਕਿ ਉਹ ਚੀਨੀ ਰਾਸ਼ਟਰਪਤੀ ਜਿਨਪਿੰਗ ਦੇ ਵੱਡੇ ਪ੍ਰਸ਼ੰਸਕ ਹਨ ਪਰ ਅਮਰੀਕਾ ਉਨ੍ਹਾਂ ਨੂੰ ਸਬਸਿਡੀਆਂ ਦੇ ਕੇ ਆਰਥਿਕ ਮੁਹਾਜ਼ ‘ਤੇ ਆਪਣੇ ਲਈ ਮੁਸੀਬਤ ਮੁੱਲ ਨਹੀਂ ਲੈ ਸਕਦਾ। ਟਰੰਪ ਨੇ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਅਮੀਰ ਦੇਸ਼ਾਂ ਦੀ ਸੁਰੱਖਿਆ ਦੇ ਇਵਜ਼ ਵਿਚ ਵੀ ਕੋਈ ਆਰਥਿਕ ਲਾਭ ਦਿੱਤਾ ਜਾਣਾ ਬਣਦਾ ਹੈ।

RELATED ARTICLES
POPULAR POSTS