Breaking News
Home / ਜੀ.ਟੀ.ਏ. ਨਿਊਜ਼ / ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ‘ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਉਠਾਏ ਸਵਾਲ

ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ‘ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੇ ਉਠਾਏ ਸਵਾਲ

logo-2-1-300x105ਟੋਰਾਂਟੋ/ ਬਿਊਰੋ ਨਿਊਜ਼
ਇਮੀਗਰੇਸ਼ਨ ਵਿਭਾਗ ਦੀ ਹਿਰਾਸਤ ਵਿਚ ਰਹੇ ਫ਼ਰਾਂਸਿਸਕੋ ਜੇਵੀਅਰ ਰੋਮੇਰੀਓ ਆਸਟ੍ਰੋਗਾ ਦੀ ਹਿਰਾਸਤ ਵਿਚ ਹੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਵਿਭਾਗ ‘ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ 13 ਮਾਰਚ ਨੂੰ ਆਖ਼ਰ ਕਿਨ੍ਹਾਂ ਹਾਲਾਤਾਂ ਵਿਚ ਜੇਵੀਅਰ ਦੀ ਮੌਤ ਹੋਈ, ਉਸ ਬਾਰੇ ਹਾਲਾਤ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
ਪਰਿਵਾਰ ਨੇ ਇਸ ਮਾਮਲੇ ‘ਚ ਕੈਨੇਡੀਅਨ ਜਨਤਾ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਜੋ ਜੇਵੀਅਰ ਦੀ ਮੌਤ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ। ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਅਤੇ ਫ਼ੈਡਰਲ ਸਰਕਾਰ ਨੇ ਜਨਤਕ ਤੌਰ ‘ਤੇ ਅਜਿਹੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ, ਜਿਸ ਨਾਲ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ।
ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਦੀ ਹਿਰਾਸਤ ਵਿਚ ਜੇਵੀਅਰ ਦੀ ਮੌਤ ਦਾ ਮਾਮਲਾ ਅਜਿਹਾ ਚੌਦਵਾਂ ਮਾਮਲਾ ਹੈ। ਹੁਣ ਕਈ ਕੈਨੇਡੀਅਨ ਜਥੇਬੰਦੀਆਂ ਵੀ ਆਵਾਜ਼ ਉਠਾ ਰਹੀਆਂ ਹਨ ਕਿ ਆਖ਼ਰ ਬਾਰਡਰ ਏਜੰਸੀ ਦੀ ਹਿਰਾਸਤ ਵਿਚ ਲੋਕਾਂ ਦੀ ਮੌਤ ਕਿਉਂ ਹੋ ਰਹੀ ਹੈ। ਇਕ ਹੀ ਹਫ਼ਤੇ ਵਿਚ ਇਸ ਤਰ੍ਹਾਂ ਦੀ ਦੂਜੀ ਮੌਤ ਦੀ ਘਟਨਾ ਦਾ ਵਾਪਰਨਾ ਤਾਂ ਹੋਰ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਲੰਘੀ 7 ਮਾਰਚ ਨੂੰ ਵੀ 64 ਸਾਲ ਦੇ ਰਫ਼ਿਊਜ਼ੀ ਮੇਲਕਿਰੋ ਨੇ ਉਸ ਸਮੇਂ ਆਤਮ-ਹੱਤਿਆ ਕਰ ਲਈ ਸੀ ਜਦੋਂ ਉਸ ਨੂੰ ਹਿਰਾਸਤ ਵਿਚ ਰੱਖਣ ਤੋਂ ਬਾਅਦ ਬਰੂੰਡੀ ਡੀਪੋਟ ਕੀਤਾ ਜਾ ਰਿਹਾ ਸੀ। ਇਨ੍ਹਾਂ ਮੌਤਾਂ ਤੋਂ ਬਾਅਦ ਕੁਝ ਸਮਾਜਿਕ ਜਥੇਬੰਦੀਆਂ ਨੇ ਟੋਰਾਂਟੋ ਪੁਲਿਸ ਦੇ ਮੁੱਖ ਦਫ਼ਤਰ ‘ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …