Breaking News
Home / ਜੀ.ਟੀ.ਏ. ਨਿਊਜ਼ / ਲਓ ਸਮੋਕ ਫ੍ਰੀ ਓਨਟਾਰੀਓ ਐਵਾਰਡ

ਲਓ ਸਮੋਕ ਫ੍ਰੀ ਓਨਟਾਰੀਓ ਐਵਾਰਡ

logo-2-1-300x105ਟੋਰਾਂਟੋ/ ਬਿਊਰੋ ਨਿਊਜ਼
ਸਮੋਕਫ੍ਰੀ ਓਨਟਾਰੀਓ ਰਣਨੀਤੀ ਤਹਿਤ ਜਾਰੀ ਪ੍ਰੋਗਰਾਮ ਦੇ 10ਵੇਂ ਸਾਲ ਵਿਚ ਓਨਟਾਰੀਓ ਸਰਕਾਰ ਨੇ ਹੀਥਰ ਕ੍ਰਾਊਵੀ ਸਮੋਕ ਫ੍ਰੀ ਓਨਟਾਰੀਓ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਐਂਟ੍ਰੀਜ਼ ਵੀ ਮੰਗੀਆਂ ਗਈਆਂ ਹਨ। ਇਹ ਐਵਾਰਡ ਉਨ੍ਹਾਂ ਲੋਕਾਂ ਅਤੇ ਜਥੇਬੰਦੀਆਂ ਨੂੰ ਦਿੱਤੇ ਜਾਣਗੇ, ਜੋ ਕਿ ਸਮੋਕ ਫ੍ਰੀ ਓਨਟਾਰੀਓ ਬਣਾਉਣ ਵਿਚ ਜ਼ਿਕਰਯੋਗ ਯੋਗਦਾਨ ਦੇਣ ਵਿਚ ਸਫ਼ਲ ਰਹੇ ਹਨ। ਹੀਥਰ ਕ੍ਰਾਊਵੀ ਇਕ ਨਾਨ-ਸਮੋਕਰ ਸੀ, ਜਿਨ੍ਹਾਂ ਨੂੰ ਕੰਮ ਵਾਲੀ ਥਾਂ ‘ਤੇ ਸੈਕੰਡ ਹੈਂਡ ਸਮੋਕ ਦੇ ਕਾਰਨ ਲੰਗ ਕੈਂਸਰ ਹੋ ਗਿਆ ਸੀ। ਉਨ੍ਹਾਂ ਨੂੰ ਇਸ ਕੈਂਸਰ ਦਾ ਪਤਾ ਲੱਗਣ ਤੋਂਬਾਅਦ ਉਨ੍ਹਾਂ ਨੇ ਪੂਰੇ ਕੈਨੇਡਾ ਦਾ ਦੌਰਾ ਕੀਤਾ ਅਤੇ ਸੈਕੰਡ ਹੈਂਡ ਸਮੋਕ ਦੇ ਖਿਲਾਫ਼ ਕਾਨੂੰਨ ਬਣਾਉਣ ਲਈ ਆਵਾਜ਼ ਬੁਲੰਦ ਕੀਤੀ। ਇਸ ਪ੍ਰੋਗਰਾਮ ਦੀ 10ਵੀਂ ਵਰ੍ਹੇਗੰਢ ਮੌਕੇ ਅਜਿਹੀਆਂ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹੜੀਆਂ ਕਿ ਓਨਟਾਰੀਓ ਨੂੰ ਸਮੋਕ ਫ੍ਰੀ ਬਣਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਚਲਾ ਰਹੇ ਹਨ।
ਇਨ੍ਹਾਂ ਐਵਾਰਡਾਂ ਲਈ ਨਾਮਜ਼ਦਗੀਆਂ 29 ਅਪ੍ਰੈਲ 2016 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਜੇਤੂਆਂ ਨੂੰ ਸਨਮਾਨ 31 ਮਈ 2016 ਨੂੰ ਵਰਲਡ ਨੋ ਤੰਬਾਕੂ ਡੇਅ ‘ਤੇ ਦਿੱਤੇ ਜਾਣਗੇ। ਸਰਕਾਰ ਓਨਟਾਰੀਓ ਨੂੰ ਪੂਰੀ ਤਰ੍ਹਾਂ ਸਮੋਕ ਫ੍ਰੀ ਬਣਾਉਣਾ ਚਾਹੁੰਦੀ ਹੈ ਅਤੇ ਅਜਿਹੇ ਵਿਚ ਕਈ ਪੱਧਰਾਂ ‘ਤੇ ਹੈਲਥ ਕੇਅਰ ਸਿਸਟਮ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਹੀ ਸਮੇਂ ‘ਤੇ ਸਹੀ ਇਲਾਜ ਪ੍ਰਾਪਤ ਹੋ ਸਕੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …