Breaking News
Home / ਜੀ.ਟੀ.ਏ. ਨਿਊਜ਼ / ਚਾਈਲਡ ਕੇਅਰ ਬਾਰੇ ਫੈਡਰਲ ਸਰਕਾਰ ਨਾਲ ਮਿਊਂਸਪੈਲਿਟੀਜ਼ ਸਾਈਡ ਡੀਲ ਨਾ ਕਰਨ : ਫੋਰਡ

ਚਾਈਲਡ ਕੇਅਰ ਬਾਰੇ ਫੈਡਰਲ ਸਰਕਾਰ ਨਾਲ ਮਿਊਂਸਪੈਲਿਟੀਜ਼ ਸਾਈਡ ਡੀਲ ਨਾ ਕਰਨ : ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਚਾਹੁੰਦੇ ਹਨ ਕਿ ਮਿਊਂਸਪੈਲਿਟੀਜ਼ ਚਾਈਲਡ ਕੇਅਰ ਬਾਰੇ ਉਨ੍ਹਾਂ ਦੀ ਸਰਕਾਰ ਵੱਲੋਂ ਫੈਡਰਲ ਸਰਕਾਰ ਨਾਲ ਡੀਲ ਸਿਰੇ ਚੜ੍ਹਾਉਣ ਦੀ ਉਡੀਕ ਕਰਨ। ਫੋਰਡ ਨੇ ਇਹ ਵੀ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਇਸ ਮਾਮਲੇ ਵਿੱਚ ਮਿਊਂਸਪੈਲਿਟੀਜ਼ ਆਪਣੇ ਵੱਲੋਂ ਕੋਈ ਗੱਲਬਾਤ ਸੁਰੂ ਕਰਨ।
ਫੋਰਡ ਵੱਲੋਂ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਗਈਆਂ ਜਦੋਂ ਕੁੱਝ ਸਿਟੀ ਕਾਊਂਸਲਜ਼ ਨੇ ਇਹ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਫੈਡਰਲ ਸਰਕਾਰ ਨੂੰ ਰਸਮੀ ਤੌਰ ਉੱਤੇ 10 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਚਾਈਲਡ ਕੇਅਰ ਸ਼ੁਰੂ ਕਰਨ ਲਈ ਆਖਣ।
ਟੋਰਾਂਟੋ ਸਿਟੀ ਕਾਊਂਸਲ ਵੱਲੋਂ ਇਸ ਹਫਤੇ ਇਸ ਮੁੱਦੇ ਉੱਤੇ ਮਤਾ ਲਿਆਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਨਾਇਗਰਾ ਰੀਜਨਲ ਕਾਊਂਸਲ ਨੇ ਆਪਣੇ ਸਟਾਫ ਨੂੰ ਇਸ ਸਬੰਧੀ ਬਦਲ ਤਲਾਸ਼ਣ ਲਈ ਆਖ ਦਿੱਤਾ ਸੀ ਤੇ ਹੈਮਿਲਟਨ ਕਾਉਂਸਲਰਜ਼ ਇਸ ਮਹੀਨੇ ਦੇ ਅਖੀਰ ਵਿੱਚ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤਿਆਰੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਫੈਡਰਲ ਲਿਬਰਲ ਸਰਕਾਰ ਨੇ ਸੱਤ ਪ੍ਰੋਵਿੰਸਾਂ ਤੇ ਇੱਕ ਟੈਰੇਟਰੀ ਨਾਲ 30 ਬਿਲੀਅਨ ਡਾਲਰ, ਪੰਜ ਸਾਲ ਲਈ ਚਾਈਲਡ ਕੇਅਰ ਪਲੈਨ ਸਬੰਧੀ ਡੀਲਜ ਕੀਤੀਆਂ ਸਨ ਪਰ ਓਨਟਾਰੀਓ ਵੱਲੋਂ ਅਜੇ ਵੀ ਇਨ੍ਹਾਂ ਉੱਤੇ ਸਾਈਨ ਕੀਤੇ ਜਾਣੇ ਹਨ। ਫੋਰਡ ਨੇ ਆਖਿਆ ਕਿ ਜੇ ਉਹ ਇੱਕਜੁੱਟ ਰਹਿੰਦੇ ਹਨ ਤਾਂ ਪ੍ਰੋਵਿੰਸ ਬਿਹਤਰ ਡੀਲ ਸਿਰੇ ਚੜ੍ਹਾ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸੇ ਲਈ ਉਹ ਮਿਊਂਸਪੈਲਿਟੀਜ਼ ਨੂੰ ਫੈਡਰਲ ਸਰਕਾਰ ਨਾਲ ਸਾਈਡ ਡੀਲਜ਼ ਨਾ ਕਰਨ ਦੀ ਅਪੀਲ ਕਰ ਰਹੇ ਹਨ ਜਦੋਂ ਪ੍ਰੋਵਿੰਸ ਵੱਲੋਂ ਪਹਿਲਾਂ ਹੀ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …