Breaking News
Home / ਜੀ.ਟੀ.ਏ. ਨਿਊਜ਼ / ਕਿਰਾਏ ਲਈ ਹੋਰ ਘਰ, ਛੋਟੇ ਬਿਜ਼ਨੈੱਸ ਅਦਾਰਿਆਂ ਦੇ ਮਾਲਕਾਂ ਨੂੰ ਰਾਹਤ ਅਤੇ ਗਰੌਸਰੀ ਦੀਆਂ ਕੀਮਤਾਂ ਘਟਾਉਣ ਲਈ ਫੈੱਡਰਲ ਸਰਕਾਰ ਵੱਲੋਂ ਅਹਿਮ ਐਲਾਨ : ਸੋਨੀਆ ਸਿੱਧੂ

ਕਿਰਾਏ ਲਈ ਹੋਰ ਘਰ, ਛੋਟੇ ਬਿਜ਼ਨੈੱਸ ਅਦਾਰਿਆਂ ਦੇ ਮਾਲਕਾਂ ਨੂੰ ਰਾਹਤ ਅਤੇ ਗਰੌਸਰੀ ਦੀਆਂ ਕੀਮਤਾਂ ਘਟਾਉਣ ਲਈ ਫੈੱਡਰਲ ਸਰਕਾਰ ਵੱਲੋਂ ਅਹਿਮ ਐਲਾਨ : ਸੋਨੀਆ ਸਿੱਧੂ

ਬਰੈਂਪਟਨ : ਵਿਸ਼ਵ-ਪੱਧਰ ‘ઑਤੇ ਵਧ ਰਹੀ ਮਹਿੰਗਾਈ ਦੇ ਕਾਰਨ ਗਰੌਸਰੀ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਿਹਾ ਵਾਧਾ, ਰਿਹਾਇਸ਼ੀ-ਘਰਾਂ ਦੀ ਘਾਟ ਅਤੇ ਇਨ੍ਹਾਂ ਦੇ ਵਧਦੇ ਜਾ ਰਹੇ ਕਿਰਾਏ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦੀ ਮੁੱਖ ਸਮੱਸਿਆ ਹੈ। ਐੱਮ.ਪੀ ਸੋਨੀਆ ਸਿੱਧੂ ਇਨ੍ਹਾਂ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ। ਇਸ ਸਬੰਧੀ ਪਿਛਲੇ ਹਫ਼ਤੇ ਅਹਿਮ ਇਹ ਐਲਾਨ ਕੀਤੇ ਗਏ:
ੲਦੇਸ਼-ਭਰ ਵਿਚ ਹਾਊਸਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਫ਼ੈੱਡਰਲ ਸਰਕਾਰ ਨਵੇਂ ਰੈਂਟਲ ਹਾਊਸ ਤਿਆਰ ਕਰਨ ਲਈ ਜੀ.ਐੱਸ.ਟੀ. ਖ਼ਤਮ ਕਰਨ ਲਈ ਕਾਨੂੰਨ ਵਿਚ ਤਰਮੀਮ ਕਰੇਗੀ। ਇਸ ਦੇ ਨਾਲ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਕਿਰਾਏ ‘ઑਤੇ ਘਰ ਮਿਲ ਸਕਣਗੇ।
ੲਫੈੱਡਰਲ ਸਰਕਾਰ ਪ੍ਰੋਵਿੰਸੀਅਲ ਸਰਕਾਰਾਂ ਨੂੰ ਐੱਚ.ਐੱਸ.ਟੀ. ਉੱਪਰ ਪ੍ਰੋਵਿੰਸੀਅਲ ਸਰਕਾਰ ਦੇ ਹਿੱਸੇ ਨੂੰ ਨਵੀਂ ਰੈਂਟਲ ਹਾਊਸਿੰਗ ਲਈ ਫ਼ੈੱਡਰਲ ਸਰਕਾਰ ਵੱਲੋਂ ਰੀਬੇਟ ਵਜੋਂ ਵਰਤਣ ਲਈ ਕਹੇਗੀ।
ਫ਼ੈੱਡਰਲ ਸਰਕਾਰ ਸਥਾਨਕ ਸਰਕਾਰਾਂ ਨੂੰ ਆਪਣੀਆਂ ઑਹਾਊਸਿੰਗ ਐਕਸਲੇਟਰੀ ਫ਼ੰਡ਼ ਦੀਆਂ ਅਰਜ਼ੀਆਂ ਪ੍ਰਵਾਨ ਕਰਵਾਉਣ ਲਈ ઑਬੇ-ਦਖਲੀ ਜ਼ੋਨਿੰਗ਼ (ਐਕਸਕਲੂਯਨਰੀ ਜ਼ੋਨਿੰਗ) ਖ਼ਤਮ ਕਰਨ ਅਤੇ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਅਪਾਰਟਮੈਂਟ ਬਨਾਉਣ ਲਈ ਕਹੇਗੀ।
ਛੋਟੇ ਬਿਜ਼ਨੈੱਸਾਂ ਦੇ ਮਾਲਕ ਅਤੇ ਕਾਮੇ ਜਿਹੜੇ ਕਿ ਸਾਡੀ ਕਮਿਊਨਿਟੀ ਅਤੇ ਅਰਥਚਾਰੇ ਦੇ ਸੱਭ ਤੋਂ ਨੇੜੇ ਹਨ, ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ: ੲਫੈੱਡਰਲ ਸਰਕਾਰ ઑਕੈਨੇਡਾ ਐਮਰਜੈਂਸੀ ਬਿਜ਼ਨੈੱਸ ਅਕਾਊਂਟ ਪ੍ਰੋਗਰਾਮ਼ ਜਿਸ ਨੇ ਕਰੋਨਾ ਮਹਾਂਮਾਰੀ ਦੌਰਾਨ ਛੋਟੇ ਬਿਜ਼ਨੈੱਸ ਅਦਾਰਿਆਂ ਨੂੰ ਚੱਲਦੀ ਹਾਲਤ ਵਿਚ ਰੱਖਿਆ, ਲਈ ਕਰਜ਼ਿਆਂ ਦੀ ਮੁੜ-ਅਦਾਇਗੀ ਇਕ ਸਾਲ ਲਈ ਅੱਗੇ ਪਾ ਦਿੱਤੀ ਗਈ ਹੈ। ਗਰੌਸਰੀ ਦੀਆਂ ਕੀਮਤਾਂ ਨੂੰ ਅੱਗੋਂ ਹੋਰ ਵੱਧਣੋ ਰੋਕਣ ਲਈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ:
ੲਸਰਕਾਰ ਨੇ ਵੱਡੀਆਂ ਗਰੌਸਰੀ ਸਟੋਰ ਚੇਨਾਂ ਨੂੰ ਗਰੌਸਰੀ ਦੀਆਂ ਕੀਮਤਾਂ ਸਥਿਰ ਰੱਖਣ ਲਈ ਕਹਿ ਰਹੀ ਹੈ। ਪਿਛਲੇ ਕੁਝ ਸਮੇਂ ਵਿਚ ਇਨ੍ਹਾਂ ਚੇਨਾਂ ਨੇ ਕਾਫ਼ੀ ਕਮਾਈ ਕੀਤੀ ਹੈ ਜਿਸ ਨਾਲ ਮਾਰਕੀਟ ਵਿਚ ਗਰੌਸਰੀ ਦੀਆਂ ਕੀਮਤਾਂ ਵਧੀਆਂ ਹਨ। ਇਸ ਨਾਲ ਨਜਿੱਠਣ ਲਈ ਵੱਡੀਆਂ ਗਰੌਸਰੀ ਚੇਨਾਂ ਦੇ ਮਾਲਕਾਂ ਦੀ ਔਟਵਾ ਵਿਚ ਮੀਟੰਗ ਬੁਲਾਈ ਗਈ ਹੈ ਜਿਸ ਵਿਚ ਇਹ ਅਹਿਮ ਮਸਲਾ ਵਿਚਾਰਿਆ ਜਾਏਗਾ। ੲਫੈੱਡਰਲ ਸਰਕਾਰ ਗਰੌਸਰੀ ਸੈੱਕਟਰ ਵਿਚ ਕੈਨੇਡੀਅਨ ਅਰਥਚਾਰੇ ਵਿਚ ਮੁਕਾਬਲਾ ਪੈਦਾ ਕਰਨ ਲਈ ਲੋੜੀਦੇ ਕਦਮ ਉਠਾਏਗੀ ਜਿਸ ਨਾਲ ਮਿਡਲ ਕਲਾਸ ਕੈਨੇਡੀਅਨਾਂ ਦੇ ਲਈ ਗਰੌਸਰੀ ਦੀਆਂ ਕੀਮਤਾਂ ਵਿਚ ਗਿਰਾਵਟ ਆਏਗੀ।
ੲਸਰਕਾਰ ઑਕੰਪੀਟੀਸ਼ਨ ਬਿਓਰੋ਼ ਸਥਾਪਿਤ ਕਰੇਗੀ ਜਿਸ ਕੋਲ ਕੀਮਤਾਂ ਸਬੰਧੀ ਇਨ੍ਹਾਂ ਚੇਨਾਂ ਕੋਲੋਂ ਲੋੜੀਦੀ ਸੂਚਨਾ ਪ੍ਰਾਪਤ ਕਰਨ ਲਈ ਇਨ੍ਹਾਂ ਨੂੰ ਮਜਬੂਰ ਕਰਨ ਅਤੇ ਮਾਰਕੀਟ ਨੂੰ ਸਟੱਡੀ ਕਰਨ ਦੀਆਂ ਤਾਕਤਾਂ ਹੋਣਗੀਆਂ।
ੲਸਰਕਾਰ ਇਸ ਕੰਪੀਟੀਸ਼ਨ ਬਿਓਰੋ ਨੂੰ ઑਆਪਸੀ ਸਾਂਝ-ਭਿਆਲ਼ੀ ਜਿਸ ਦੇ ਨਾਲ ਮੁਕਾਬਲੇ ਅਤੇ ਗਾਹਕ ਦੀ ਚੋਣ ‘ઑਤੇ ਬੁਰਾ ਅਸਰ ਪੈਂਦਾ ਹੈ, ਦੇ ਵਿਰੁੱਧ ਕਾਰਵਾਈ ਕਰਨ ਦੀਆਂ ਤਾਕਤਾਂ ਦੇਵੇਗੀ। 2015 ਤੋਂ ਫੈੱਡਰਲ ਸਰਕਾਰ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਲਈ ઑਕੈਨੇਡਾ ਚਾਈਲਡ ਬੈਨੀਫ਼ਿਟ਼, ઑਮਿਡਲ ਕਲਾਸ ਟੈਕਸ ਕੱਟ਼ ਅਤੇ ਅਗਲੇ ਕੁਝ ਸਾਲਾਂ ਵਿਚ ઑਰੈਗੂਲੇਟਿਡ ਚਾਈਲਡ ਕੇਅਰ਼ ਰਾਹੀਂ ਹਰੇਕ ਬੱਚੇ ਲਈ 10 ਡਾਲਰ ਰੋਜ਼ਾਨਾ ਰਾਹੀਂ ਉਨ੍ਹਾਂ ਪਰਿਵਾਰਾਂ ਦੀਆਂ ਜੇਬਾਂ ਵਿਚ ਹੋਰ ਮਾਇਆ ਪਾਏਗੀ। ਪਿਛਲੀਆਂ ਗਰਮੀਆਂ ਵਿਚ ਜਦੋਂ ਮਹਿੰਗਾਈ ਚਰਮ ਸੀਮਾ ‘ઑਤੇ ਸੀ, ਸਰਕਾਰ ਨੇ ਬੜੀ ਤੇਜ਼ੀ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਵਿਸ਼ਵ ਪੱਧਰ ‘ઑਤੇ ਵੱਧ ਰਹੀ ਮਹਿੰਗਾਈ ਅਤੇ ਰਿਹਾਇਸ਼ ਦੇ ਖ਼ਰਚੇ ਵਧਣ ਦਾ ਬੁਰਾ ਅਸਰ ਕੈਨੇਡਾ-ਵਾਸੀਆਂ ‘ઑਤੇ ਪੈ ਰਿਹਾ ਹੈ ਪਰ ਕੈਨੇਡਾ ਸਰਕਾਰ ਲੋਕਾਂ ਦਾ ਜੀਵਨ ਕਿਫ਼ਾਇਤੀ ਬਨਾਉਣ ਅਤੇ ਹਰੇਕ ਲਈ ਲੋੜੀਂਦਾ ਅਰਥਚਾਰਾ ਕਾਇਮ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …