Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ, ਮਿਸੀਸਾਗਾ, ਸਕਾਰਬਰੋ, ਕੈਂਬਰਿਜ ‘ਚ ਲਾਈਫ਼-ਸਰਟੀਫ਼ੀਕੇਟ ਬਨਾਉਣ ਲਈ ਕੈਂਪ 5 ਨਵੰਬਰ ਤੋਂ

ਬਰੈਂਪਟਨ, ਮਿਸੀਸਾਗਾ, ਸਕਾਰਬਰੋ, ਕੈਂਬਰਿਜ ‘ਚ ਲਾਈਫ਼-ਸਰਟੀਫ਼ੀਕੇਟ ਬਨਾਉਣ ਲਈ ਕੈਂਪ 5 ਨਵੰਬਰ ਤੋਂ

ਬਰੈਂਪਟਨ/ਡਾ. ਝੰਡ : ਨਵੰਬਰ ਮਹੀਨਾ ਚੜ੍ਹ ਪਿਆ ਹੈ ਅਤੇ ਇਸ ਮਹੀਨੇ ਹਰ ਸਾਲ ਭਾਰਤ ਵਿਚ ਪੈੱਨਸ਼ਨ ਲੈਣ ਵਾਲਿਆਂ ਦੇ ਲਾਈਫ-ਸਰਟੀਫੀਕੇਟ ਬਣਦੇ ਹਨ ਜੋ ਉਨ੍ਹਾਂ ਵੱਲੋਂ ਜਿਊਂਦੇ-ਜਾਗਦੇ ਹੋਣ ਦੇ ਸਬੂਤ ਵਜੋਂ ਭਾਰਤ ਆਪਣੇ ਬੈਂਕਾਂ ਜਾਂ ਸਬੰਧਿਤ ਅਦਾਰਿਆਂ ਨੂੰ ਭੇਜੇ ਜਾਂਦੇ ਹਨ। ਅਜਿਹੇ ਕੈਂਪ ਭਾਰਤੀ ਕੌਂਸਲੇਟ ਜਨਰਲ ਟੋਰਾਂਟੋ ਦੇ ਦਫ਼ਤਰ ਵੱਲੋਂ ਇਸ ਸਾਲ 5 ਨਵੰਬਰ ਤੋਂ 27 ਨਵੰਬਰ ਤੱਕ ਬਰੈਂਪਟਨ, ਮਿਸੀਸਾਗਾ, ਸਕਾਰਬਰੋ ਅਤੇ ਕੈਂਬਰਿਜ ਸ਼ਹਿਰਾਂ ਵਿਚ ਸ਼ਨੀਵਾਰ ਤੇ ਐਤਵਾਰ ਦੇ ਦਿਨਾਂ ਵਿਚ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਜਾਂ ਢਾਈ ਵਜੇ ਤੱਕ ਲਗਾਏ ਜਾ ਰਹੇ ਹਨ।
ਇਨ੍ਹਾਂ ਵਿੱਚੋਂ ਪੰਜ ਕੈਂਪ ਬਰੈਂਪਟਨ ਵਿੱਚ ਲਗਾਏ ਜਾਣਗੇ ਜਿਨ੍ਹਾਂ ਵਿੱਚ 5 ਅਤੇ 19 ਨਵੰਬਰ ਨੂੰ ਦੋ ਕੈਂਪ ਨਾਨਕਸਰ ਗੁਰਦੁਆਰਾ ਸਾਹਿਬ (64 ਟਿੰਬਰਲੇਨ) ਵਿਖੇ ਅਤੇ ਇੱਕ 6 ਨਵੰਬਰ ਨੂੰ ਹਿੰਦੂ ਸਭਾ ਮੰਦਰ (ਗੋਰ ਰੋਡ) ਵਿਖੇ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.30 ਵਜੇ ਤੱਕ ਲੱਗਣਗੇ। ਇੱਕ ਕੈਂਪ ਬਰੈਂਪਟਨ ਦੇ ਸੂਸਨ ਫ਼ੈਨਲ ਸਪੋਰਟਸ ਸੈਂਟਰ (500 ਰੇਅਲਾਸਨ ਬੁਲੇਵਾਰਡ) ਵਿਖੇ 12 ਨਵੰਬਰ ਨੂੰ ਅਤੇ ਇੱਕ ਹੋਰ 13 ਨਵੰਬਰ ਨੂੰ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ (ਏਅਰਪੋਰਟ ਰੋਡ ਤੇ ਮੇਅਫ਼ੀਲਡ ਰੋਡ) ਵਿਖੇ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਦੋ ਕੈਂਪ ਮਿਸੀਸਾਗਾ ਵਿਚ 20 ਅਤੇ 27 ਨਵੰਬਰ ਨੂੰ ਸਵੇਰੇ 10.00 ਵਜੇ ਤੋਂ 2.30 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ, ਮਿਸੀਸਾਗਾ ਰੋਡ ਵਿਖੇ ਲਗਾਏ ਜਾਣਗੇ ਅਤੇ ਇਕ ਲਕਸ਼ਮੀ ਨਰਾਇਣ ਮੰਦਰ ਸਕਾਰਬਰੋ ਵਿਖੇ 26 ਨਵੰਬਰ ਨੂੰ ਲਗਾਇਆ ਜਾਏਗਾ। ਅਜਿਹਾ ਹੀ ਇੱਕ ਹੋਰ ਕੈਂਪ 13 ਨਵੰਬਰ ਨੂੰ ਕੈਂਬਰਿਜ ਦੇ ਗੁਰਦੁਆਰਾ ਸਿੰਘ ਸਭਾ ਵਿਚ ਵੀ ਬਾਅਦ ਦੁਪਹਿਰ 2.00 ਵਜੇ ਤੋਂ 4.30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਲਾਈਫ-ਸਰਟੀਫਿਕੇਟ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀ ਉਪਰੋਕਤ ਵਰਨਣ ਸਥਾਨਾਂ ‘ਤੇ ਸਮੇਂ ਸਿਰ ਪਹੁੰਚ ਕੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਵੱਲੋਂ ਦਿੱਤੀ ਜਾ ਰਹੀ ਇਸ ਮੁਫਤ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਲਾਈਫ-ਸਰਟੀਫਿਕੇਟ ਫਾਰਮ ਕੌਂਸਲੇਟ ਜਨਰਲ ਆਫਿਸ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਜ, ਇਹ ਛਪੇ ਹੋਏ ਫਾਰਮ ਉਪਰੋਕਤ ਵਰਨਣ ਸਥਾਨਾਂ ‘ਤੇ ਵੀ ਵਾਲੰਟੀਅਰਾਂ ਵੱਲੋਂ ਵੀ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …