ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਰਾਜ ‘ਚ ਆਨੰਦਕਾਰਜਮੈਰਿਜਐਕਟ ਦੇ ਅਧੀਨ ਸਿੱਖਿਆਂ ਦੇ ਲਈਵਿਆਹਦੀਜਲਦੀ ਸ਼ੁਰੂਆਤ ਕੀਤੀਜਾਵੇਗੀ। ਇਹ ਭਰੋਸਾ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤਾ। ਮਨਜਿੰਦਰ ਸਿੰਘ ਸਿਰਸਾ ਲੰਘੇ ਦਿਨੀਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲੇ ਸਨ।
ਮਨਜਿੰਦਰ ਸਿੰਘ ਸਿਰਸਾ ਨੇ ਯੋਗੀ ਅਦਿੱਤਿਆਨਾਥ ਦੇ ਨਾਲ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੇ ਮੁੱਖੀ ਮੰਤਰੀ ਨੂੰ ਇਸ ਮਾਮਲੇ ‘ਤੇ ਪੱਤਰ ਸੌਂਪਿਆ ਸੀ। ਉਨ੍ਹਾਂ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਹ ਐਕਟਸੰਸਦ ਵੱਲੋਂ ਪਾਸਕੀਤਾ ਜਾ ਚੁੱਕਾ ਹੈ।ਯੂਪੀ ‘ਚ ਸਿੱਖਾਂ ਨਾਲਸਬੰਧਤ ਇਹ ਐਕਟਲਾਗੂ ਨਾਹੋਣ ਦੇ ਕਾਰਨ ਸਿੱਖਾਂ ਨੂੰ ਕਾਫ਼ੀ ਮੁਸ਼ਕਿਲਾਂ ਦਾਸਾਹਮਣਾਕਰਨਾਪੈਰਿਹਾਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਹਰਿਆਣਾ ਤੇ ਪੰਜਾਬ ਇਸ ਐਕਟ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੇ ਹਨ, ਜਦਕਿ ਦਿੱਲੀ ਸਰਕਾਰ ਇਸ ਐਕਟ ਨੂੰ ਜਲਦੀ ਹੀ ਪਾਸਕਰਨ ਜਾ ਰਹੀਹੈ।ਯੂਪੀ ਦੇ ਮੁੱਖ ਮੰਤਰੀ ਨੂੰ ਰਾਜ ‘ਚ ਐਕਟਲਾਗੂ ਕਰਨਦੀਅਪੀਲਕਰਦੇ ਹੋਏ ਸਿਰਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਜ ਦੇ ਸਿੱਖਾਂ ਆਬਾਦੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਵਿਆਹਦੀਰਜਿਸਟ੍ਰੇਸ਼ਨ ਸਿੱਖ ਮੈਰਿਜਐਕਟ ਦੇ ਅਧੀਨਹੋਵੇ ਪ੍ਰੰਤੂ ਇਸ ਦੇ ਲਾਗੂ ਨਾਹੋਣ ਦੇ ਕਾਰਨ ਉਹ ਪੁਰਾਣੀ ਰੀਤੀ ਦੇ ਅਨੁਸਾਰ ਹੀ ਵਿਆਹਾਂ ਦੀਰਜਿਸਟ੍ਰੇਸ਼ਨ ਕਰਵਾਉਣ ਲਈਮਜਬੂਰਹਨ। ਉਨ੍ਹਾਂ ਦੱਸਿਆ ਕਿ ਜੇਕਰਐਕਟਜਲਦੀਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਸਿੱਖ ਜੋੜੇ ਆਪਣੀਧਾਰਮਿਕਮਰਿਯਾਦਾ ਦੇ ਅਨੁਸਾਰ ਆਪਣੇ ਵਿਆਹਾਂ ਦੀਰਜਿਸਟ੍ਰੇਸ਼ਨਕਰਵਾਸਕਣਗੇ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …