-5 C
Toronto
Wednesday, December 3, 2025
spot_img
Homeਦੁਨੀਆਕੰਗਾਲ ਹੋਏ ਪਾਕਿਸਤਾਨਦਾ ਕਰਜ਼ ਹੁਣ ਭਾਰਤੀ ਘਟਾਉਣਗੇ

ਕੰਗਾਲ ਹੋਏ ਪਾਕਿਸਤਾਨਦਾ ਕਰਜ਼ ਹੁਣ ਭਾਰਤੀ ਘਟਾਉਣਗੇ

ਕਰਤਾਰਪੁਰ ਲਾਂਘੇ ਕਰਕੇ ਪਾਕਿ ਨੂੰ ਹੋਵੇਗੀ 555 ਕਰੋੜ ਰੁਪਏ ਦੀ ਸਲਾਨਾ ਕਮਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਤਾਰਪੁਰ ਕੌਰੀਡੋਰ ਸਬੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਘੇ ਕੱਲ੍ਹ ਸਮਝੌਤੇ ‘ਤੇ ਦਸਤਖਤ ਹੋ ਗਏ ਹਨ। ਇਸ ਸਮਝੌਤੇ ਤਹਿਤ ਹੀ ਭਾਰਤੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ ਹਰੇਕ ਭਾਰਤੀ ਸ਼ਰਧਾਲੂ ਨੂੰ ਫੀਸ ਵਜੋਂ 20 ਡਾਲਰ ਯਾਨੀ ਕਿ 1420 ਰੁਪਏ ਦੇਣੇ ਪੈਣਗੇ। ਇਸ ਨਾਲ ਹਰ ਸਾਲ ਪਾਕਿਸਤਾਨ ਨੂੰ 555 ਕਰੋੜ ਪਾਕਿਸਤਾਨੀ ਰੁਪਏ ਦੀ ਕਮਾਈ ਹੋਵੇਗੀ। ਇਕ ਦਿਨ ਵਿਚ 5 ਹਜ਼ਾਰ ਭਾਰਤੀ ਸ਼ਰਧਾਲੂ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਤਰਸਯੋਗ ਹੈ ਅਤੇ ਉਸਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਘਾ ਆਰਥਿਕ ਪੱਖੋਂ ਕੰਗਾਲ ਹੋਏ ਪਾਕਿ ਦਾ ਕੁਝ ਭਾਰ ਹਲਕਾ ਜ਼ਰੂਰ ਕਰੇਗਾ।

RELATED ARTICLES
POPULAR POSTS