ਭਾਰਤੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਹੈ ਮੁੱਖ ਕਾਰਨ
ਲੰਡਨ : ਬ੍ਰਿਟੇਨ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਪ੍ਰਤੀਨਿਧੀ ਸੰਸਥਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪਿੱਛੋਂ ਕੁਝ ਸਮਾਂ ਇਥੇ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਨਵੇਂ ਵੀਜ਼ੇ ਦੀ ਮੰਗ ਕੀਤੀ ਹੈ। 2012 ਵਿਚ ਬ੍ਰਿਟਿਸ਼ ਸਰਕਾਰ ਨੇ ਪੋਸਟ-ਸਟੱਡੀ ਵਰਕ ਵੀਜ਼ਾ ਖ਼ਤਮ ਕਰ ਦਿੱਤਾ ਸੀ। ਇਸ ਵੀਜ਼ੇ ਤਹਿਤ ਵਿਦਿਆਰਥੀ ਬੀਏ ਪਿੱਛੋਂ ਦੋ ਸਾਲ ਤਕ ਇਥੇ ਕੰਮ ਵੀ ਕਰ ਸਕਦੇ ਸਨ। ਇਸ ਦੇ ਰੱਦ ਹੋਣ ਪਿੱਛੋਂ ਦੁਨੀਆ ਭਰ ਦੇ ਦੇਸ਼ਾਂ ਖ਼ਾਸ ਕਰ ਕੇ ਭਾਰਤ ਤੋਂ ਇਥੇ ਆਉਣ ਵਾਲੇ ਵਿਦਿਆਰਥੀਆਂ ਵਿਚ ਭਾਰੀ ਕਮੀ ਆਈ ਹੈ। 2010-11 ਵਿਚ ਜਿਥੇ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 24 ਹਜ਼ਾਰ ਸੀ। ਉਥੇ 2015-16 ਵਿਚ ਇਹ ਘਟ ਕੇ ਨੌਂ ਹਜ਼ਾਰ ਰਹਿ ਗਈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …