Breaking News
Home / ਦੁਨੀਆ / ਸਿੱਖ ਦੀ ਕੁੱਟਮਾਰ ਮਾਮਲੇ ‘ਚ ਅਮਰੀਕੀ ਹਵਾਈ ਫ਼ੌਜੀ ਨਫ਼ਰਤੀ ਅਪਰਾਧ ਦਾ ਦੋਸ਼ੀ ਕਰਾਰ

ਸਿੱਖ ਦੀ ਕੁੱਟਮਾਰ ਮਾਮਲੇ ‘ਚ ਅਮਰੀਕੀ ਹਵਾਈ ਫ਼ੌਜੀ ਨਫ਼ਰਤੀ ਅਪਰਾਧ ਦਾ ਦੋਸ਼ੀ ਕਰਾਰ

ਵਾਸ਼ਿੰਗਟਨ : ਅਮਰੀਕਾ ਦੇ ਇਕ ਏਅਰਮੈਨ ਨੂੰ ਦੋ ਸਾਲ ਪੁਰਾਣੇ ਨਫ਼ਰਤੀ ਹਿੰਸਾ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਦੋ ਸਾਲ ਪਹਿਲਾਂ ਇਕ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਸਾਹਮਣੇ ਆਈ। ਜਾਣਕਾਰੀ ਅਦਾਲਤ ਦੇ ਰਿਕਾਰਡ ਅਨੁਸਾਰ ਪੀੜਤ ਮਹਿਤਾਬ ਸਿੰਘ ਬਖ਼ਸ਼ੀ 21 ਅਗਸਤ 2016 ਨੂੰ ਆਪਣੇ ਦੋਸਤਾਂ ਨਾਲ ਡੁਪੌਂਟ ਸਰਕਲ ਕੋਲ ਖੜ੍ਹਾ ਸੀ। ਉਸੇ ਵੇਲੇ ਟੈਕਸਸ ਤੋਂ ਡਾਇਲਨ ਮਿਲਹਔਸੇਨ ਨੇ ਪਿੱਛੋਂ ਆ ਕੇ ਮਹਿਤਾਬ ਸਿੰਘ ਦੀ ਦਸਤਾਰ ਉਤਾਰ ਦਿੱਤੀ ਸੀ ਅਤੇ ਉਦੋਂ ਤੱਕ ਉਸ ਦੇ ਮੂੰਹ ‘ਤੇ ਮੁੱਕੇ ਮਾਰਦਾ ਰਿਹਾ ਜਦ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਜਿਊਰੀ ਨੇ ਡਾਇਲਨ ਨੂੰ ਦੋਸ਼ੀ ਪਾਇਆ ਅਤੇ ਕਿਹਾ ਕਿ ਪੀੜਤ ਨੂੰ ਉਸ ਦੇ ਨਸਲ, ਧਰਮ ਅਤੇ ਰਾਸ਼ਟਰੀ ਮੂਲ ਦੀ ਵਜ੍ਹਾ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਵਿਅਕਤੀ ਸਿੱਖ ਧਰਮ ਨਾਲ ਸਬੰਧ ਰੱਖਦਾ ਸੀ ਅਤੇ ਉਸ ਨੇ ਪੱਗ ਬੰਨ੍ਹੀ ਹੋਈ ਸੀ। ਨਸਲੀ ਹਿੰਸਾ ਸਬੰਧੀ ਇਸ ਅਪਰਾਧ ਦੀ ਸਜ਼ਾ ਜ਼ਿਆਦਾ ਤੋਂ ਜ਼ਿਆਦਾ 15 ਸਾਲ ਦੀ ਜੇਲ੍ਹ ਹੈ।

Check Also

ਸੁਨੀਤਾ ਵਿਲੀਅਮ ਸਪੇਸ ਸਟੇਸ਼ਨ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਾਵੇਗੀ ਵੋਟ

ਧਰਤੀ ਤੋਂ 400 ਕਿਲੋਮੀਟਰ ਦੂਰ ਤੋਂ ਕੀਤੀ ਪ੍ਰੈਸ ਕਾਨਫਰੰਸ ਵਾਸ਼ਿੰਗਟਨ/ਬਿਊਰੋ ਨਿਊਜ਼ : 100 ਦਿਨ ਤੋਂ …