Breaking News
Home / ਦੁਨੀਆ / ਯੂ ਕੇ ਗਤਕਾ ਫੈਡਰੇਸ਼ਨ ਵੱਲੋਂ 6ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ

ਯੂ ਕੇ ਗਤਕਾ ਫੈਡਰੇਸ਼ਨ ਵੱਲੋਂ 6ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ

ਬਾਬਾ ਫਤਿਹ ਸਿੰਘ ਗਤਕਾ ਅਖਾੜਾ ਗਰੇਵਜੈਂਡ ਜੇਤੂ ਰਿਹਾ
ਸਲੋਹ (ਚੰਡੀਗੜ੍ਹ) : ਯੂ ਕੇ. ਗਤਕਾ ਫੈਡਰੇਸ਼ਨ ਵੱਲੋਂ ਸਥਾਨਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸਿੱਖ ਸਪੋਰਟਸ ਸੈਂਟਰ ਸਲੋਹ ਵਿਖੇ 6ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ-2018 ਕਰਵਾਈ ਗਈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪ੍ਰਧਾਨ ਯੂ.ਕੇ. ਗਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ ‘ਚ ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਸਾਊਥਾਲ, ਮਾਨਚੈਸਟਰ, ਡਾਰਲਿੰਗਟਨ ਤੋਂ 12 ਗੱਤਕਾ ਅਖਾੜਿਆਂ ਦੇ ਬੱਚੇ-ਬੱਚੀਆਂ ਨੇ ਹਿੱਸਾ। ਸਲੋਹ ਦੇ ਮੇਅਰ ਹਰਮੋਹਿੰਦਰ ਸਿੰਘ ਸੋਹਲ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਇਨਾਮਾਂ ਦੀ ਵੰਡ ਕੀਤੀ। ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ ।
ਸਮੂਹ ਟੀਮਾਂ ਨੂੰ 12000 ਪੌਂਡ ਨਕਦ ਰਾਸ਼ੀ ਦੇ ਇਨਾਮ ਨਾਲ ਸਨਮਾਨ ਕੀਤਾ। ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇ ਸੋਟੀ-ਫਰੀ ਮੁਕਾਬਲਿਆਂ ਵਿੱਚ ਮਰਦ ਵਿੱਚੋਂ 18 ਸਾਲ ਤੋਂ ਵੱਧ ਉਮਰ ਵਰਗ ਵਿਚ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਗਰੇਵਜੈਂਡ ਪਹਿਲੇ ਜਦਕਿ ਦਮਦਮੀ ਟਕਸਾਲ ਗਤਕਾ ਅਖਾੜਾ ਡਰਬੀ ਦੂਜੇ ਸਥਾਨ ‘ਤੇ ਆਇਆ। ਇਸੇ ਤਰ੍ਹਾਂ ਵਿਅਕਤੀਗਤ ਔਰਤਾਂ ਦੇ 18 ਸਾਲ ਤੋਂ ਵੱਧ ਉਮਰ ਵਰਗ ਵਿੱਚ ਡਾਰਲਿੰਗਟਨ ਤੋਂ ਸੰਦੀਪ ਕੌਰ ਪਹਿਲੇ ਅਤੇ ਡਰਬੀ ਤੋਂ ਉਪਦੇਸ਼ ਕੌਰ ਦੂਜੇ ਸਥਾਨ ‘ਤੇ ਆਈ।
ਉਧਰ ਲੜਕਿਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਸਮੈਦਿਕ (ਟੀਮ ਏ) ਪਹਿਲੇ ਸਥਾਨ ‘ਤੇ ਜਦਕਿ ਅਕਾਲ ਸਹਾਇ ਗਤਕਾ ਅਖਾੜਾ, ਸਾਊਥਹਾਲ (ਟੀਮ ਬੀ) ਦੂਜੇ ਸਥਾਨ ‘ਤੇ ਰਿਹਾ।
ਇਸੇ ਤਰ੍ਹਾਂ ਵਿਅਕਤੀਗਤ ਕੁੜੀਆਂ ਦੇ 17 ਸਾਲ ਤੋਂ ਘੱਟ ਉਮਰ ਵਿਚ ਦਮਦਮੀ ਟਕਸਾਲ ਗਤਕਾ ਅਖਾੜਾ ਡਰਬੀ ਦੀ ਜੀਵਨ ਕੌਰ ਜੇਤੂ ਰਹੀ ਜਦਕਿ ਅਕਾਲ ਸਹਾਇ ਗਤਕਾ ਅਖਾੜਾ ਸਾਊਥਾਲ ਦੀ ਕੋਮਲਪ੍ਰੀਤ ਕੌਰ ਦੂਜੇ ਸਥਾਨ ‘ਤੇ ਆਈ।
ਉਧਰ ਲੜਕਿਆਂ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਡਰਬੀ ਦੀ ਟੀਮ ਬੀ ਪਹਿਲੇ ਅਤੇ ਇਸੇ ਅਖਾੜੇ ਦੀ ਟੀਮ ਏ ਦੂਜੇ ਸਥਾਨ ‘ਤੇ ਰਹੀ।
ਵਿਅਕਤੀਗਤ ਕੁੜੀਆਂ ਦੇ 14 ਸਾਲ ਤੋਂ ਘੱਟ ਦੀ ਉਮਰ ਵਰਗ ਵਿੱਚ ਦਮਦਮੀ ਟਕਸਾਲ ਗਤਕਾ ਅਖਾੜਾ ਡਰਬੀ ਦੀ ਗੁਰਲੀਨ ਕੌਰ ਪਹਿਲੇ ਜਦਕਿ ਅਕਾਲ ਸਹਾਇ ਗਤਕਾ ਅਖਾੜਾ ਸਾਊਥਹਾਲ ਦੀ ਨਵਜੀਤ ਕੌਰ ਦੂਜੇ ਸਥਾਨ ‘ਤੇ ਆਈ। ਇਸ ਮੌਕੇ ਵਰਡਲ ਗਤਕਾ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵਲੋਂ ਗਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਨੇ ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਿਤ ਕੀਤਾ। ਮੰਗੀ ਮਾਹਲ ਨੇ ਸਰਦਾਰੀਆਂ ਗੀਤ ਨਾਲ ਹਾਜ਼ਰੀ ਲਵਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੂ.ਕੇ. ਗੱਤਕਾ ਫੈਡਰੇਸ਼ਨ ਦੇ ਸਕੱਤਰ ਹਰਮਨ ਸਿੰਘ, ਗੁਰਦਵਾਰਾ ਸਿੰਘ ਸਭਾ ਸਲੋਹ ਦੇ ਪ੍ਰਧਾਨ ਜੋਗਿੰਦਰ ਸਿੰਘ ਬੱਲ, ਰਾਮਗੜ੍ਹੀਆ ਸਭਾ ਸਲੋਹ ਦੇ ਹਰਜਿੰਦਰ ਸਿੰਘ ਗਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਕੇਵਲ ਸਿੰਘ ਰੰਧਾਵਾ, ਸੁਖਦੇਵ ਸਿੰਘ ਸੋਖਾ ਉਦੋਪੁਰ, ਸਰਬਜੀਤ ਸਿੰਘ ਵਿਰਕ, ਬਲਿਹਾਰ ਸਿੰਘ, ਲੱਖਾ ਸਿੰਘ, ਸੋਢੀ ਫ਼ਤਹਿ ਸਕੈਫਫੋਲਡਿੰਗ, ਤਜਿੰਦਰ ਸਿੰਘ ਸੇਖੋਂ, ਸ਼ਮਿੰਦਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ, ਸਾਧੂ ਸਿੰਘ ਜੋਗੀ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਤਲਵਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਸੂਜਾਪੁਰ, ਹਰਜਿੰਦਰ ਸਿੰਘ ਮੰਡੇਰ, ਗਿਆਨੀ ਪਿਆਰਾ ਸਿੰਘ ਡਰਬੀ, ਹਰਬਿੰਦਰ ਸਿੰਘ ਗੜੀਬਖ਼ਸ਼ ਆਦਿ ਹਾਜ਼ਰ ਸਨ।
ਚੈਂਪੀਅਨਸ਼ਿਪ ਦੀ ਕੁਮੈਂਟਰੀ ਦਵਿੰਦਰ ਸਿੰਘ ਪਤਾਰਾ ਅਤੇ ਸੋਖਾ ਢੇਸੀ ਨੇ ਕੀਤੀ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …