Breaking News
Home / ਦੁਨੀਆ / ਅਮਰੀਕਾ ਵੱਲੋਂ ਸਲਾਹੂਦੀਨ ਆਲਮੀ ਅੱਤਵਾਦੀ ਕਰਾਰ

ਅਮਰੀਕਾ ਵੱਲੋਂ ਸਲਾਹੂਦੀਨ ਆਲਮੀ ਅੱਤਵਾਦੀ ਕਰਾਰ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਨੇ ਹਿਜ਼ਬੁਲ-ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਕਰਾਰ ਦਿੱਤਾ ਹੈ। ਅਮਰੀਕਾ ਨੇ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਕੀਤੀ । ਇਸ ਕਾਰਵਾਈ ਦਾ ਅਸਰ ਇਹ ਹੋਵੇਗਾ ਕਿ ਹੁਣ ਅਮਰੀਕੀ ਲੋਕ ਸਲਾਹੂਦੀਨ ਨਾਲ ਆਮ ਲੈਣ-ਦੇਣ ਨਹੀਂ ਕਰ ਸਕਣਗੇ ਅਤੇ ਅਮਰੀਕਾ ਵਿੱਚ ਸਥਿਤ ਉਸ ਦੇ ਸਾਰੇ ਅਸਾਸੇ ਆਦਿ ਜਾਮ ਕਰ ਦਿੱਤੇ ਜਾਣਗੇ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸਲਾਹੂਦੀਨ ઠਨੇ ਸਤੰਬਰ 2016 ਵਿੱਚ ਕਸ਼ਮੀਰ ਮਸਲੇ ਦੇ ਕਿਸੇ ਵੀ ਪੁਰਅਮਨ ਹੱਲ ਨੂੰ ਰੋਕ ਦੇਣ ਅਤੇ ਉਥੇ ਹੋਰ ਫਿਦਾਈਨ ਹਮਲਾਵਰ ਭੇਜਣ ਦੀ ਧਮਕੀ ਦਿੱਤੀ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …