Breaking News
Home / ਦੁਨੀਆ / ਨਿਊਯਾਰਕ ‘ਚ ਭਾਰਤੀ-ਅਮਰੀਕੀਆਂ ਵੱਲੋਂ ਪੁਲਵਾਮਾ ਹਮਲੇ ਖਿਲਾਫ ਪ੍ਰਦਰਸ਼ਨ

ਨਿਊਯਾਰਕ ‘ਚ ਭਾਰਤੀ-ਅਮਰੀਕੀਆਂ ਵੱਲੋਂ ਪੁਲਵਾਮਾ ਹਮਲੇ ਖਿਲਾਫ ਪ੍ਰਦਰਸ਼ਨ

ਮਸੂਦ ਅਜ਼ਹਰ ਖ਼ਿਲਾਫ਼ ਫੌਰੀ ਕਾਰਵਾਈ ਦੀ ਕੀਤੀ ਮੰਗ
ਨਿਊਯਾਰਕ : ਭਾਰਤੀ-ਅਮਰੀਕੀਆਂ ਨੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੇ ਸਦਰਮੁਕਾਮ ਦੇ ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪੁਲਵਾਮਾ ਹਮਲੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਉਹਦੀ ਹੀ ਸਰਜ਼ਮੀਨ ਤੋਂ ਦਹਿਸ਼ਤੀ ਕਾਰਵਾਈਆਂ ਚਲਾਉਣ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰੇ।
ਯੂਐੱਨ ਸਦਰਮੁਕਾਮ ਦੇ ਬਾਹਰ ਇਕੱਤਰ ਹੋਏ ਭਾਰਤੀ-ਅਮਰੀਕੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਪਾਕਿਸਤਾਨੀ ਸਰਜ਼ਮੀਨ ਤੋਂ ਦਹਿਸ਼ਤੀ ਕਾਰਵਾਈਆਂ ਚਲਾ ਰਹੀਆਂ ਜਥੇਬੰਦੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜੈਸ਼-ਏ-ਮੁਹੰਮਦ ਤੇ ਉਹਦੇ ਆਗੂ ਮਸੂਦ ਅਜ਼ਹਰ ਖ਼ਿਲਾਫ਼ ਫੌਰੀ ਕਾਰਵਾਈ ਦੀ ਮੰਗ ਕੀਤੀ। ‘ਦਿ ਅਮੈਰੀਕਨ ਇੰਡੀਆ ਪਬਲਿਕ ਅਫੇਅਰਜ਼ ਕਮੇਟੀ’ ਦੇ ਪ੍ਰਧਾਨ ਜਗਦੀਸ਼ ਸੇਵਾਨੀ ਨੇ ਕਿਹਾ ਕਿ ਭਾਰਤੀ-ਅਮਰੀਕੀਆਂ, ਜਿਨ੍ਹਾਂ ਵਿੱਚ ਪੇਸ਼ੇਵਰ ਲੋਕ ਤੇ ਵਿਦਿਆਰਥੀ ਵੀ ਸ਼ਾਮਲ ਹਨ, ਨੇ ਯੂਐਨ ਸਦਰਮੁਕਾਮ ਦੇ ਬਾਹਰ ਇਕੱਠੇ ਹੋ ਕੇ ਪਾਕਿਸਤਾਨ ਵੱਲੋਂ ਦਹਿਸ਼ਤਗਰਦਾਂ ਨੂੰ ਕੁੱਲ ਆਲਮ ਵਿੱਚ ਦਿੱਤੀ ਜਾ ਰਹੀ ਸਰਪ੍ਰਸਤੀ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ। ਓਵਰਸੀਜ਼ ਫਰੈਂਡਜ਼ ਆਫ਼ ਭਾਰਤੀ ਜਨਤਾ ਪਾਰਟੀ-ਯੂਐਸਏ ਦੇ ਮੁਖੀ ਕ੍ਰਿਸ਼ਨਾ ਰੈੱਡੀ ਅਨੂਗੁਲਾ ਨੇ ਕਿਹਾ ਕਿ ਭਾਰਤੀ ਭਾਈਚਾਰਾ ਇਨ੍ਹਾਂ ‘ਬੁਜ਼ਦਿਲਾਨਾ’ ਹਮਲਿਆਂ ਦੀ ਸਖ਼ਤੀ ਨਾਲ ਨਿਖੇਧੀ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਰਿਹਾਅ ਕੀਤੇ ਜਾਣ ਦੀ ਵੀ ਮੰਗ ਕੀਤੀ।

Check Also

ਕਮਲਾ ਹੈਰਿਸ ’ਤੇ ਏਸ਼ੀਆਈ ਅਮਰੀਕੀ ਵੋਟਰਾਂ ਨੇ ਦਿਖਾਇਆ ਭਰੋਸਾ

ਸਰਵੇਖਣ ਵਿੱਚ ਦਾਅਵਾ; ਕਮਲਾ ਹੈਰਿਸ, ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਵਾਸ਼ਿੰਗਟਨ/ਬਿਊਰੋ ਨਿਊਜ਼ ਏਸ਼ੀਆਈ …