ਕਿਹਾ – ਅਸੀਂ ਵੀ ਬਿਨਾ ਟੈਕਸ ਦੇ ਕੁਝ ਨਹੀਂ ਆਉਣ ਦਿਆਂਗੇ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਕਈ ਅਮਰੀਕੀ ਉਤਪਾਦਾਂ ‘ਤੇ ਲਗਾਏ ਬੇਹੱਦ ਉੱਚੇ ਦਰਾਮਦੀ ਟੈਕਸ ਦੀ ਫਿਰ ਆਲੋਚਨਾ ਕੀਤੀ ਹੈ। ਭਾਰਤ ਨੂੰ ਬੇਹੱਦ ਉੱਚੀਆਂ ਟੈਕਸ ਦਰਾਂਂ ਕਾਰਨ ਲੰਮੇ ਹੱਥੀਂ ਲੈਂਦਿਆਂ ਟਰੰਪ ਨੇ ਕਿਹਾ ਕਿ ਉਹ ਭਾਰਤੀ ਉਤਪਾਦਾਂ ‘ਤੇ ਸਮਾਨ ਟੈਕਸ ਲਗਾਉਣਾ ਚਾਹੁੰਦੇ ਹਨ।
ਭਾਰਤ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਹਰ ਉਸ ਦੇਸ਼ ਨੂੰ ਖਰੀਆਂ-ਖਰੀਆਂ ਸੁਣਾਈਆਂ ਜੋ ਅਮਰੀਕਾ ਵਿਚ ਬਿਨਾ ਟੈਕਸ ਦੇ ਸਾਮਾਨ ਭੇਜਣ ਦੇ ਬਾਵਜੂਦ ਅਮਰੀਕੀ ਉਤਪਾਦਾਂ ‘ਤੇ ਵੱਡਾ ਟੈਕਸ ਲਗਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਭਾਰਤੀ ਉਤਪਾਦਾਂ ‘ਤੇ ਅਮਰੀਕਾ ਵਿਚ ਸਮਾਨ ਪੱਧਰ ਦਾ ਟੈਕਸ ਨਹੀਂ ਵੀ ਲਗਾਇਆ ਗਿਆ ਤਾਂ ਵੀ ਘੱਟ ਤੋਂ ਘੱਟ ਇੰਨਾ ਜ਼ਰੂਰ ਹੋਵੇਗਾ ਕਿ ਉਹ ਕਿਸੇ ਵੀ ਉਤਪਾਦ ਨੂੰ ਅਮਰੀਕਾ ਵਿਚ ਬਿਨਾ ਟੈਕਸ ਦਾਖਲ ਨਹੀਂ ਹੋਣ ਦੇਣਗੇ।ਵਾਸ਼ਿੰਗਟਨ ਡੀਸੀ ਦੇ ਅਰਧ-ਸ਼ਹਿਰੀ ਇਲਾਕੇ ਮੈਰੀਲੈਂਡ ਵਿਚ ਕੰਸਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀਪੀਐੱਸਸੀ) ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਈ ਮੋਰਚਿਆਂ ‘ਤੇ ਭਾਰਤੀ ਨੀਤੀਆਂ ‘ਤੇ ਇਤਰਾਜ਼ ਪ੍ਰਗਟਾਇਆ। ਰਾਸ਼ਟਰਪਤੀ ਦੇ ਰੂਪ ਵਿਚ ਹੁਣ ਤਕ ਦੇ ਸਭ ਤੋਂ ਲੰਬੇ ਅਤੇ ਦੋ ਘੰਟੇ ਤੋਂ ਜ਼ਿਆਦਾ ਦੇ ਭਾਸ਼ਣ ਵਿਚ ਟਰੰਪ ਭਾਰਤ ਨੂੰ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਦੱਸਦੇ ਰਹੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …