ਮੋਦੀ ਨੇ ਸਨਮਾਨਿਤ ਨੌਜਵਾਨਾਂ ਨੂੰ ਦਿੱਤੀ ਮੁਬਾਰਕਬਾਦ
ਹਿਊਸਟਨ : ਅਮਰੀਕਾ ਦੇ ਹਿਊਸਟਨ ਵਿਚ ਸਮਾਜਸੇਵੀ ਕਾਰਜਾਂ ਅਤੇ ਹਿੰਦੂ ਸੱਭਿਆਚਾਰ ਦੇ ਪ੍ਰਸਾਰ ਲਈ 10 ਭਾਰਤੀ-ਅਮਰੀਕੀ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਹੈ। ਇੱਕ ਗੈਰ-ਸਰਕਾਰੀ ਸੰਸਥਾ- ‘ਹਿੰਦੂਜ਼ ਆਫ਼ ਗਰੇਟਰ ਹਿਊਸਟਨ’ (ਐੱਚਜੀਐੱਚ) ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਸਨਮਾਨ ਨੂੰ ਭਾਰਤੀ ਪਰਵਾਸੀਆਂ ਤੇ ਖ਼ਾਸ ਤੌਰ ‘ਤੇ ਨੌਜਵਾਨਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜਨ ਦੇ ਮੌਕੇ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਦੱਸਿਆ। ਉਨ੍ਹਾਂ ਐੱਚਜੀਐੱਚ ਨੂੰ ਲਿਖੇ ਪੱਤਰ ਵਿੱਚ ਕਿਹਾ, ‘ਭਾਰਤਵਾਸੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹਨ ਅਤੇ ਭਾਰਤ ਦੇ ਮਾਣਮੱਤੇ ਵਿਰਸੇ ਤੇ ਪਰੰਪਰਾ ਦੇ ਦੂਤ ਹਨ। ਸਾਡੀ ਅਮੀਰ ਵਿਰਾਸਤ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਤੇ ਭੂਗੋਲਿਕ ਸੀਮਾਵਾਂ ਦੇ ਬੰਧਨ ਨੂੰ ਪਿੱਛੇ ਛੱਡ ਚੁੱਕੀ ਹੈ।’ ਜਾਣਕਾਰੀ ਮੁਤਾਬਕ ਇਨ੍ਹਾਂ ਜੇਤੂਆਂ ਨੂੰ ਹਿੰਦੂ ਧਰਮ ਅਧਾਰਿਤ ਵੱਖ-ਵੱਖ ਸੰਸਥਾਵਾਂ ਵੱਲੋਂ ਮਨੋਨੀਤ ਕੀਤਾ ਗਿਆ ਸੀ। ਸਨਮਾਨ ਪ੍ਰਾਪਤ ਕਰਨ ਵਾਲੇ ਨੌਜਵਾਨਾਂ ‘ਚ ਅਨੀਸ਼ ਨਾਇਕ, ਅਨੁਸ਼ਾ ਸਤਿਆਨਾਰਾਇਣ, ਨਿਤਿਆ ਰਾਮਨਕੁਲਾਂਗਰਾ, ਸੰਦੀਪ ਪ੍ਰਭਾਕਰ, ਕ੍ਰਿਤੀ ਪਟੇਲ, ਵਿਪਾਸਚਿਤ ਨੰਦਾ, ਅਭਿਮੰਨਿਊ ਅਗਰਵਾਲ ਅਤੇ ਰਜਿਤ ਸ਼ਾਹ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਵਿਸ਼ੇਸ਼ ਸਨਮਾਨ ਹਿੰਦੂ ਧਰਮ ਦੀ ਨਮਿਤਾ ਪੱਲੋਦ ਅਤੇ ਯੰਗ ਹਿੰਦੂਜ਼ ਆਫ਼ ਗਰੇਟਰ ਹਿਊਸਟਨ ਦੀ ਕੋਮਲ ਲੂਥਰਾ ਨੂੰ ਦਿੱਤੇ ਗਏ ਹਨ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …