ਸੂਟਕੇਸ ਵਿਚੋਂ ਮਿਲੀ ਲਾਸ਼
ਸਿਡਨੀ : ਆਸਟ੍ਰੇਲੀਆ ਵਿਚ ਭਾਰਤੀ ਮੂਲ ਦੀ ਇੱਕ 32 ਸਾਲਾ ਦੰਦਾਂ ਦੀ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਇੱਕ ਸੂਟਕੇਸ ਵਿਚੋਂ ਮਿਲੀ ਹੈ। ਅਸਲ ਵਿਚ ਪ੍ਰੀਤੀ ਰੈੱਡੀ ਨਾਮੀ ਉਕਤ ਡੈਂਟਿਸਟ ਕੁਝ ਦਿਨ ਪਹਿਲਾਂ ਸਿਡਨੀ ਵਿਚੋਂ ਲਾਪਤਾ ਹੋ ਗਈ ਸੀ। ਪੁਲਿਸ ਮੁਤਾਬਕ ਪ੍ਰੀਤੀ ਦੀ ਲਾਸ਼ ਈਸਟਰਨ ਸਿਡਨੀ ਸਟਰੀਟ ‘ਚ ਪਾਰਕ ਕੀਤੀ ਉਸ ਦੀ ਕਾਰ ਵਿਚ ਪਏ ਸੂਟਕੇਸ ‘ਚੋਂ ਮਿਲੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਤੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਮੈਕਡੋਨਲਡ ਲਾਈਨ ਵਿਚ ਇੰਤਜ਼ਾਰ ਕਰਦਿਆਂ ਦੇਖਿਆ ਗਿਆ ਸੀ ਅਤੇ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਸਿਡਨੀ ਦੀ ਮਾਰਕੀਟ ਸਟਰੀਟ ਵਿਚ ਇੱਕ ਹੋਟਲ ‘ਚ ਰੁਕੀ ਸੀ।
Check Also
ਐਲਨ ਮਸਕ ਨੇ ਛੱਡਿਆ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਥ
ਪ੍ਰਸ਼ਾਸਨਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਟੈਸਲਾ ਕਾਰ ਕੰਪਨੀ ਦੇ ਮਾਲਕ …