9.6 C
Toronto
Thursday, October 15, 2026
spot_img
Homeਦੁਨੀਆਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ 'ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ...

ਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ ‘ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ ਦੀ ਸਜ਼ਾ

ਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ ‘ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ ਦੀ ਸਜ਼ਾਲੰਡਨ : ਭਾਰਤੀ ਮੂਲ ਦੇ ਇੱਕ ਡੀਜੇ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ ਵਿੱਚ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਆਪਣੀਆਂ ਮਮੂਲੀ ਸੱਟਾਂ ਨੂੰ ਗੰਭੀਰ ਦਿਖਾ ਕੇ ਮੈਡੀਕਲ ਕਲੇਮ ਲੈਣ ਲਈ ਨੈਸ਼ਨਲ ਹੈਲਥ ਸਰਵਿਸ ਦੇ ਨਾਲ 837000 ਪੌਂਡਜ਼ ਤੋਂ ਵੱਧ ਦੀ ਧੋਖਾਧੜੀ ਦੀ ਕੋਸ਼ਿਸ਼ ਕੀਤੀ ਸੀ। ਸਨਦੀਪ ਸਿੰਘ ਅਟਵਾਲ ਜਿਸ ਨੂੰ ਸੰਨੀ ਵਜੋਂ ਵੀ ਜਾਣਿਆਂ ਜਾਂਦਾ ਹੈ ਜੋ ਫਿਲਮ ਡਾਂਸਰ ਤੇ ਕੋਰੀਅਰ ਵਜੋਂ ਕੰਮ ਕਰਦਾ ਸੀ, ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਵੱਲੋਂ ਬਰਤਾਨੀਆ ਦੀ ਸਰਕਾਰੀ ਨੈਸ਼ਨਲ ਸਿਹਤ ਸੇਵਾਵਾਂ ਵੱਲੋਂ ਕਰਵਾਏ ‘ਨਿਕੰਮੇ’ ਇਲਾਜ ਕਾਰਨ ਉਹ ਸਦਾ ਦੇ ਲਈ ਨਕਾਰਾ ਹੋ ਗਿਆ ਹੈ ਉਸ ਦਾ ਰੁਜ਼ਗਾਰ ਖੁੱਸ ਗਿਆ ਹੈ ਤੇ ਉਹ ਦੂਜਿਆਂ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ ਪਰ ਸਿਹਤ ਸੇਵਾਵਾਂ ਦੇ ਮੁਲਾਜ਼ਮਾਂ ਨੇ ਉਸ ਨੂੰ ਚੋਰੀ ਕੰਮ ਕਰਦੇ ਨੂੰ ਫੜ ਲਿਆ ਸੀ।

RELATED ARTICLES
POPULAR POSTS