17.3 C
Toronto
Sunday, August 23, 2026
spot_img
Homeਦੁਨੀਆਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀ ਦਾਖ਼ਲ

ਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀ ਦਾਖ਼ਲ

ਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀ ਦਾਖ਼ਲਨਵੀਂ ਦਿੱਲੀ : ਆਸਟਰੇਲੀਆ ਦੇ ਨਵੇਂ ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ ਲਈ ਮਹਿਜ਼ ਦੋ ਹਫਤਿਆਂ ਦੌਰਾਨ 40,000 ਭਾਰਤੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ। ਇਹ ਦਾਅਵਾ ਆਸਟਰੇਲੀਆ ਦੇ ਪਰਵਾਸ ਬਾਰੇ ਰਾਜ ਮੰਤਰੀ ਮੈਟ ਥਿਸਲਵੇਟ ਨੇ ਕੀਤਾ ਹੈ। ਇਸ ਨਵੇਂ ਵੀਜ਼ੇ ਤਹਿਤ 18 ਤੋਂ 30 ਸਾਲ ਉਮਰ ਵਰਗ ਦੇ ਭਾਰਤੀ ਆਸਟਰੇਲੀਆ ਵਿਚ ਇਕ ਸਾਲ ਲਈ ਰਹਿਣ ਤੋਂ ਇਲਾਵਾ ਪੜ੍ਹ ਤੇ ਆਪਣੀ ਮਰਜ਼ੀ ਦਾ ਕੰਮ ਵੀ ਕਰ ਸਕਣਗੇ। ਥਿਸਲਵੇਟ ਨੇ ਕਿਹਾ ਕਿ ਆਸਟਰੇਲੀਅਨ ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਅਹਿਮ ਪੇਸ਼ਕਦਮੀ ਹੈ। ਉਨ੍ਹਾਂ ਕਿਹਾ ਕਿ ਵੀਜ਼ਾ ਬੈਲੇਟ ਦਾ ਅਮਲ 1 ਅਕਤੂਬਰ ਤੋਂ ਖੁੱਲ੍ਹ ਗਿਆ ਹੈ ਤੇ ਇਸ ਮਹੀਨੇ ਦੇ ਅਖੀਰ ਤੱਕ ਬੰਦ ਹੋ ਜਾਵੇਗਾ। ਸਫ਼ਲ ਉਮੀਦਵਾਰਾਂ ਦੀ ਰੈਂਡਮਲੀ ਚੋਣ ਕੀਤੀ ਜਾਵੇਗੀ ਤੇ ਉਹ ਅਗਲੇ ਸਾਲ ਤੋਂ ਆਸਟਰੇਲੀਆ ‘ਚ ਰਹਿ ਸਕਣਗੇ।

 

RELATED ARTICLES
POPULAR POSTS