Home / ਕੈਨੇਡਾ / Front / ਅਮਰੀਕਾ ’ਚ ਟਿਕਟੌਕ ’ਤੇ ਫਿਲਹਾਲ ਪਾਬੰਦੀ ਨਹੀਂ

ਅਮਰੀਕਾ ’ਚ ਟਿਕਟੌਕ ’ਤੇ ਫਿਲਹਾਲ ਪਾਬੰਦੀ ਨਹੀਂ

ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਲੈਣਗੇ ਅਹਿਮ ਫੈਸਲੇ
ਵਾਸ਼ਿੰਗਟਨ/ਬਿਊਰੋ ਨਿਊਜ਼
ਚਾਈਨਜ਼ ਸ਼ਾਰਟ ਵੀਡੀਓ ਐਪ ਟਿਕਟੌਕ ’ਤੇ ਫਿਲਹਾਲ ਅਮਰੀਕਾ ਪਾਬੰਦੀ ਨਹੀਂ ਲਗਾ ਰਿਹਾ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਟਿਕਟੌਕ ਨੂੰ ਹੋਰ ਸਮਾਂ ਦੇਣ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਯੂ.ਐਸ. ਦੀ ਫੈਡਰਲ ਅਦਾਲਤ ਨੇ ਟਿਕਟੌਕ ਨੂੰ ਆਪਣੀ ਪੇਰੈਂਟ ਕੰਪਨੀ ਬਾਈਟਡਾਂਸ ਦੀ ਹਿੱਸੇਦਾਰੀ ਵੇਚਣ ਲਈ ਕਿਹਾ ਸੀ। ਜਿਸ ਤੋਂ ਬਾਅਦ ਅਮਰੀਕਾ ਵਿਚ ਜ਼ਿਆਦਾਤਰ ਯੂਜਰਜ਼ ਦੇ ਫੋਨ ’ਚ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਕੰਪਨੀ ਨੇ ਕਿਹਾ ਸੀ ਕਿ ਸਰਵਿਸ ਨੂੰ ਰੀਸਟੋਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਮਰੀਕਾ ਵਿਚ ਟਿਕਟੌਕ ਨੂੰ ਬਣਾਈ ਰੱਖਣ ਦੇ ਲਈ ਰਾਸ਼ਟਰਪਤੀ ਟਰੰਪ ਦੇ ਨਾਲ ਮਿਲ ਕੇ ਕੰਮ ਕਰਾਂਗੇ। ਇਸੇ ਦੌਰਾਨ ਟਰੰਪ ਨੇ ਆਪਣੇ ਹਲਫਦਾਰੀ ਸਮਾਗਮ ਤੋਂ ਪਹਿਲਾਂ ਆਪਣੇ ਹਮਾਇਤੀਆਂ ਅਤੇ ਅਮਰੀਕਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ।

Check Also

ਕਿਸਾਨਾਂ ਦਾ ਭਲਕੇ 21 ਜਨਵਰੀ ਦਾ ਦਿੱਲੀ ਮਾਰਚ ਮੁਲਤਵੀ

ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ ਪਟਿਆਲਾ/ਬਿਊਰੋ ਨਿਊਜ਼ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ …