14 ਮਾਰਚ ਨੂੰ ਵਾਹਗਾ ਸਰਹੱਦ ‘ਤੇ ਹੋਵੇਗੀ ਭਾਰਤ ਅਤੇ ਪਾਕਿ ਵਿਚਕਾਰ ਬੈਠਕ
ਇਸਲਾਮਾਬਾਦ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ‘ਚ ਚੱਲ ਰਹੇ ਤਣਾਅ ਦੇ ਚੱਲਦਿਆਂ ਪਾਕਿ ਭਾਰਤ ਨਾਲ ਕਰਤਾਰਪੁਰ ਕੌਰੀਡੋਰ ਸਬੰਧੀ ਗੱਲਬਾਤ ਜਾਰੀ ਰੱਖਣਾ ਚਾਹੁੰਦਾ ਹੈ। ਪਾਕਿ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਕੌਰੀਡੋਰ ਦੇ ਸਮਝੌਤੇ ਦੇ ਡਰਾਫਟ ਐਗਰੀਮੈਂਟ ‘ਤੇ ਚਰਚਾ ਲਈ 14 ਮਾਰਚ ਨੂੰ ਇਕ ਟੀਮ ਭਾਰਤ ਆਵੇਗੀ। ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚ ਵਾਹਗਾ ਸਰਹੱਦ ‘ਤੇ ਬੈਠਕ ਹੋਵੇਗੀ। ਪੁਲਵਾਮਾ ਹਮਲੇ ਅਤੇ ਭਾਰਤ ਵਲੋਂ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਆਏ ਤਣਾਅ ਦੇ ਚੱਲਦਿਆਂ ਇਸ ਕਦਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਕੌਰੀਡੋਰ ਬਣਨ ਤੋਂ ਬਾਅਦ ਸਿੱਖ ਸ਼ਰਧਾਲੂ ਬਿਨਾ ਵੀਜ਼ਾ ਲਏ ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਜ਼ਿਕਰਯੋਗ ਹੈ ਕਿ ਲੰਘੇ ਨਵੰਬਰ ਮਹੀਨੇ ਦੋਵਾਂ ਦੇਸ਼ਾਂ ਵਲੋਂ ਆਪੋ ਆਪਣੇ ਪਾਸੇ ਕੌਰੀਡੌਰ ਲਈ ਨੀਂਹ ਪੱਥਰ ਰੱਖੇ ਗਏ ਸਨ।
Check Also
ਭਾਰਤ ਤੇ ਅਮਰੀਕਾ ਵਿਚਾਲੇ ਵੱਡੀ ਟਰੇਡ ਡੀਲ ਹੋਣ ਦੀ ਉਮੀਦ
ਟਰੰਪ ਨੇ ਕਿਹਾ : ਚੀਨ ਨਾਲ ਡੀਲ ਹੋ ਚੁੱਕੀ ਹੈ ਅਤੇ ਹੁਣ ਭਾਰਤ ਨਾਲ ਵੀ …