Breaking News
Home / ਦੁਨੀਆ / ਅਮਰੀਕਾ ਵਿਚ ਵੀ ਕਿਸਾਨਾਂ ਦੇ ਹੱਕ ‘ਚ ਉਠ ਰਹੀ ਆਵਾਜ਼

ਅਮਰੀਕਾ ਵਿਚ ਵੀ ਕਿਸਾਨਾਂ ਦੇ ਹੱਕ ‘ਚ ਉਠ ਰਹੀ ਆਵਾਜ਼

ਵਿਸਕੌਨਸਿਨ ਰਾਜ ਅਸੈਂਬਲੀ ਦੇ ਸਪੀਕਰ ਨੇ ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਨ
ਵਾਸ਼ਿੰਗਟਨ, ਬਿਊਰੋ ਨਿਊਜ਼
ਅਮਰੀਕਾ ਵਿਚ ਵਿਸਕੌਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਵਿੱਚ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇ। ਰੌਬਿਨ ਜੇ ਵੌਸ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਲਿਖਿਆ, ਜਿਸ ਵਿਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ ਗਿਆ। ਉਨ੍ਹਾਂ ਇਕ ਪੱਤਰ ਭਾਰਤ ਵਿਚਲੇ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੂੰ ਵੀ ਭੇਜਿਆ ਹੈ। ਪੱਤਰਾਂ ਵਿੱਚ ਉਨ੍ਹਾਂ ਕਿਹਾ ਕਿ ਵਿਸਕੌਨਸਿਨ ਤੇ ਭਾਰਤ ਵਿੱਚ ਇਕ ਗੱਲ ਸਾਂਝੀ ਹੈ ਕਿ ਦੋਵਾਂ ਵਿੱਚ ਖੇਤੀ ਹੀ ਅਰਥਵਿਵਸਥਾ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਫੈਸਲੇ ‘ਤੇ ਨਜ਼ਰਸਾਨੀ ਕਰੇਗੀ ਤੇ ਕਿਸਾਨਾਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰੇਗੀ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …