Breaking News
Home / ਦੁਨੀਆ / ਆਸਟਰੇਲੀਆ ‘ਚ ਅੰਗੂਰਾਂ ਦੇ ਕਾਸ਼ਤਕਾਰਾਂ ਨੇ ਟਰੈਕਟਰ ਕੀਤਾ ਮਾਰਚ

ਆਸਟਰੇਲੀਆ ‘ਚ ਅੰਗੂਰਾਂ ਦੇ ਕਾਸ਼ਤਕਾਰਾਂ ਨੇ ਟਰੈਕਟਰ ਕੀਤਾ ਮਾਰਚ

ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਦੇ ਰਿਵਰਲੈਂਡ ਵਿੱਚ ਅੰਗੂਰਾਂ ਦੇ ਕਾਸ਼ਤਕਾਰਾਂ ਨੇ ਦੋ ਹਫ਼ਤੇ ਪਹਿਲਾਂ ਕੰਪਨੀਆਂ ਵੱਲੋਂ ਸਸਤੇ ਭਾਅ ‘ਤੇ ਅੰਗੂਰ ਖ਼ਰੀਦੇ ਜਾਣ ਵਿਰੁੱਧ ਟਰੈਕਟਰ ਮਾਰਚ ਕੀਤਾ ਅਤੇ ਸੜਕਾਂ ‘ਤੇ ਅੰਗੂਰ ਸੁੱਟ ਕੇ ਰੋਸ ਪ੍ਰਗਟਾਇਆ।
ਦੂਜੇ ਪਾਸੇ ਵੱਡੇ ਸਟੋਰਾਂ ਵੱਲੋਂ ਕਿਸਾਨਾਂ ਪਾਸੋਂ ਸਸਤੇ ਭਾਅ ‘ਤੇ ਤਾਜ਼ੇ ਫਲ ਤੇ ਸਬਜ਼ੀਆਂ ਖਰੀਦੇ ਜਾਣ ਅਤੇ ਭਾਰੀ ਮੁਨਾਫੇ ਕਮਾਏ ਜਾਣ ਦੀ ਜਾਂਚ ਸ਼ੁਰੂ ਹੋ ਗਈ ਹੈ।
ਭ੍ਰਿਸ਼ਟਾਚਾਰ ਵਿਰੁੱਧ ਬਣੇ ਵਿਸ਼ੇਸ਼ ਆਸਟਰੇਲਿਆਈ ਪ੍ਰਤੀਯੋਗਤਾ ਅਤੇ ਖ਼ਪਤਕਾਰ ਕਮਿਸ਼ਨ (ਏਸੀਸੀਸੀ) ਨੇ ਇਹ ਜਾਂਚ ਆਰੰਭੀ ਹੈ। ਕਮਿਸ਼ਨ ਨੇ ਇਹ ਜਾਂਚ ਇੱਕ ਸਾਲ ਦੇ ਅੰਦਰ ਮੁਕੰਮਲ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਜਾਂਚ ਦੇ ਘੇਰੇ ਵਿੱਚ ਆਏ ਵੱਡੇ ਕਾਰੋਬਾਰੀਆਂ ਤੇ ਸਟੋਰ ਕੰਪਨੀਆਂ ਨੂੰ ਕਮਿਸ਼ਨ ਨਾਲ ਸਹਿਯੋਗ ਕਰਨ ਦੀ ਹਦਾਇਤ ਕੀਤੀ ਹੈ। ਲੁੱਟ ਦਾ ਸ਼ਿਕਾਰ ਹੋਏ ਕਿਸਾਨਾਂ ਅਤੇ ਆਮ ਲੋਕਾਂ ਨੇ ਆਜ਼ਾਦ ਕੇਂਦਰੀ ਕਮਿਸ਼ਨ ਦੀ ਜਾਂਚ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ। ਆਸਟਰੇਲੀਆ ਦੇ ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਖੇਤੀ ਉਪਜਾਂ ਤੇ ਇਸ ਨਾਲ ਜੁੜੇ ਸਹਾਇਕ ਧੰਦੇ ਬਾਗਬਾਨੀ, ਡੇਅਰੀ, ਪਸ਼ੂ ਪਾਲਣ ਤੇ ਹੋਰਨਾਂ ‘ਤੇ ਲਾਗਤ ਕੀਮਤਾਂ ਘਟਾਈਆਂ ਜਾਣ ਤੇ ਉਨ੍ਹਾਂ ਦੀਆਂ ਜਿਣਸਾਂ ਦੇ ਭਾਅ ਵਧਾਏ ਜਾਣ। ਉਧਰ ਕਮਿਸ਼ਨ ਨੇ ਮੁੱਢਲੇ ਬਿਆਨ ਵਿੱਚ ਕਿਹਾ ਹੈ ਕਿ ਆਸਟਰੇਲੀਆ ਦੇ ਕੌਮੀ ਸਟੋਰ ਵੂਲਵਰਥ, ਕੋਲਸ, ਆਲਡੀ ਆਦਿ ਜਾਂਚ ਦੇ ਘੇਰੇ ਵਿੱਚ ਹਨ। ਆਰਥਿਕ ਮੰਦੀ ਦੇ ਇਸ ਦੌਰ ਵਿੱਚ ਵੀ ਇਕੱਲੇ ਵੂਲਵਰਥ ਦਾ ਪਿਛਲੇ ਸਾਲ ਦਾ ਮੁਨਾਫ਼ਾ 31.8 ਕਰੋੜ ਡਾਲਰ ਦਾ ਹੈ।

Check Also

ਐਨਡੀਪੀ ਪਾਰਟੀ ਆਗੂ ਜਗਮੀਤ ਸਿੰਘ ਫੈਡਰਲ ਚੋਣ ਹਾਰੇ

ਹਾਰ ਉਪਰੰਤ ਪਾਰਟੀ ਲੀਡਰਸ਼ਿਪ ਤੋਂ ਦਿੱਤਾ ਅਸਤੀਫ਼ਾ ਕੈਲਗਰੀ/ਬਿਊਰੋ ਨਿਊਜ਼ : ਕੈਨੇਡਾ ’ਚ ਹੋਈਆਂ ਆਮ ਚੋਣਾਂ …