Breaking News
Home / ਜੀ.ਟੀ.ਏ. ਨਿਊਜ਼ / ਡਰਾਈਵਰ ਆਖ ਰਿਹਾ ਉਸ ਨੂੰ ਗਲਤ ਚਾਰਜ ਕੀਤਾ, ਪੁਲਿਸ ਵੀਡੀਓ ‘ਚੋਂ ਲੱਭ ਰਹੀ ਸਬੂਤ

ਡਰਾਈਵਰ ਆਖ ਰਿਹਾ ਉਸ ਨੂੰ ਗਲਤ ਚਾਰਜ ਕੀਤਾ, ਪੁਲਿਸ ਵੀਡੀਓ ‘ਚੋਂ ਲੱਭ ਰਹੀ ਸਬੂਤ

wrongly charged copy copyਬਰੈਂਪਟਨ/ਬਿਊਰੋ ਨਿਊਜ਼
ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹੁਣ ਉਸ ਵੀਡੀਓ ਨੂੰ ਦੇਖ ਰਹੀ ਹੈ ਜਿਸ ‘ਚ ਇਕ ਡਰਾਈਵਰ ਨੂੰ ਗਲਤ ਢੰਗ ਨਾਲ ਚਾਰਜ ਕੀਤੇ ਜਾਣ ਦਾ ਦੋਸ਼ ਲਗਾ ਰਿਹਾ ਹੈ। ਡੈਸ਼ਬੋਰਡ ਕੈਮਰੇ ਨਾਲ ਪੁਲਿਸ ਆਪਣੇ ਹੀ ਡਾਟੇ ਨੂੰ ਖੰਗਾਲ ਰਹੀ ਹੈ। ਦਰਅਸਲ ਬਰੈਂਪਟਨ ਇੰਟਰਸੈਕਸ਼ਨ ‘ਤੇ ਇਕ ਕਾਰ ਨੂੰ ਮੋੜਨ ‘ਤੇ ਇਕ ਦੂਜੀ ਕਾਰ ਨੂੰ ਟੱਕਰ ਕਾਰਨ ‘ਤੇ ਚਾਰਜ ਕੀਤਾ ਗਿਆ ਸੀ।ਹੁਣ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਗਲਤ ਢੰਗ ਨਾਲ ਚਾਰਜ ਕੀਤਾ ਗਿਆ ਹੈ ਅਤੇ ਉਸ ਨੂੰ ਟੱਕਰ ਮਾਰਨ ਵਾਲੇ ਦੂਜੀ ਕਾਰ ਦ ਡਰਾਈਵਰ ਨੂੰ ਅਜਿਹੇ ਹੀ ਛੱਡ ਦਿੱਤਾ ਗਿਆ ਹੈ। ਉਥੇ ਪੀਲ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਵੀਡੀਓ ਦੀ ਜਾਂਚ ਕਰ ਰਹੇ ਹਨ ਅਤੇ ਟਿਕਟ ਇਸ਼ੂ ਕਰਨ ਵਾਲੇ ਪੁਲਿਸ ਅਧਿਕਾਰੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਕਾਂਸਟੇਬਲ ਮਾਰਕ ਫਿਸ਼ਰ ਦਾ ਕਹਿਣਾ ਹੈ ਕਿ ਦੋਵੇਂ ਡਰਾਈਵਰ ਅਤੇ ਹੋਰ ਮੌਜੂਦ ਲੋਕਾਂ ਦੇ ਬਿਆਨਾਂ ਤੋਂ ਬਾਅਦ ਹੀ ਮਾਮਲੇ ਦੇ ਸੱਚ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ। ਪੁਲਿਸ ਅਜੇ ਵੀ ਯਕੀਨੀ ਤੌਰ ‘ਤੇ ਕੁਝ ਨਹੀਂ ਕਹਿ ਸਕਦੀ।
ਫਿਸ਼ਰ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਨੇ ਵੀਡੀਓ ਦੇਖਣ ਦੇ ਲਈ ਕਿਹਾ ਸੀ ਪ੍ਰੰਤੂ ਡਰਾਈਵਰ ਨੇ ਕਿਹਾ ਕਿ ਉਸ ਦੇ ਕੋਲ ਵੀਡੀਓ ਦੇਖਣ ਦੇ ਲਈ ਜ਼ਰੂਰੀ ਕੋਰਡ ਨਹੀਂ ਹੈ। ਪਰ ਪੁਲਿਸ ਅਧਿਕਾਰੀ ਨੂੰ ਉਦੋਂ ਤੱਕ ਸਹੀ ਤੱਥਾਂ ਦੇ ਬਾਰੇ ‘ਚ ਦੱਸਿਆ ਨਹੀਂ ਗਿਆ ਸੀ ਜਦੋਂ ਤੱਕ ਟਿਕਟ ਲਿਖੀ ਨਹੀਂ ਗਈ ਸੀ। ਡਰਾਈਵਰ ਵੱਲੋਂ ਪੱਖ ਰੱਖ ਜਾਣ ਤੋਂ ਬਾਅਦ ਹੀ ਵੀਡੀਓ ਦੇਖਣ ਦੀ ਗੱਲ ਉਠੀਪੁਲਿਸ ਹੁਣ ਉਸ ਵੀਡੀਓ ਨੂੰ ਅਦਾਲਤ ‘ਚ ਹੀ ਮਾਮਲੇ ਦੇ ਸਬੂਤ ਦੇ ਤੌਰ ‘ਤੇ ਪੇਸ਼ ਕਰ ਸਕਦੀ ਹੈ ਤਾਂ ਕਿ ਅਦਾਲਤ ਇਹ ਤਹਿ ਕਰ ਸਕੇ ਕਿ ਆਖਰ ਕੌਣ ਸਹੀ ਬੋਲ ਰਿਹਾ ਹੈ। ਫਿਸ਼ਰ ਨੇ ਦੱਸਿਆ ਕਿ ਜਦੋਂ ਇਕ ਪੁਲਿਸ ਅਧਿਕਾਰੀ ਟਿਕਟ ਜਾਰੀ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਇਨਸਾਫ਼ ‘ਚ ਰੁਕਾਵਟ ਮੰਨਿਆ ਜਾ ਰਿਹਾ ਹੈ।ਇਸ ਘਟਨਾ ਦੇ ਵੀਡੀਓ ‘ਚ ਸਾਫ਼ ਦਿਖ ਰਿਹਾ ਹੈ ਕਿ ਡੈਸ਼ਕੈਮ ਵਾਲੀ ਕਾਰ ਗ੍ਰੀਨ ਲਾਈਟ ਹੋਣ ‘ਤੇ ਹੀ ਅੱਗੇ ਵਧ ਰਹੀ ਸੀ ਜਦਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਜਿਸ ਨੂੰ ਮਹਿਲਾ ਡਰਾਈਵਰ ਚਲਾ ਰਹੀ ਸੀ ਨੇ ਇੰਟਰਸੈਕਸ਼ਨ ‘ਤੇ ਉਸ ਦੀ ਕਾਰ ‘ਚ ਟੱਕਰ ਮਾਰ ਦਿੱਤੀ।
ਡਰਾਈਵਰ ਕਰ ਰਿਹਾ ਹੈ ਵਿਰੋਧ
ਇਸ ਟਿਕਟ ਨਾਲ ਚਾਰਜ ਹੋਣ ਵਾਲੇ ਵਿਅਕਤੀ ਨੇ ਆਪਣੀ ਪਹਿਚਾਣ ਨੂੰ ਜਨਤਕ ਨਹੀਂ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਮੌਕੇ ‘ਤੇ ਹੀ ਟਿਕਟ ਦਿੱਤੀ ਗਈ ਅਤੇ ਪੁਲਿਸ ਅਧਿਕਾਰੀ ਨੇ ਉਸ ਨੂੰ ਉਸ ਦਾ ਚਾਰਜ ਦੱਸ ਕੇ ਸਿੱਧੇ ਉਸਦਾ ਟਿਕਟ ਕੱਟ ਦਿੱਤਾ। ਅਧਿਕਾਰੀ ਨੇ ਉਸ ਨੂੰ ਇਹ ਦੱਸਣ ਦਾ ਮੌਕਾ ਵੀ ਨਹੀਂ ਦਿੱਤਾ ਕਿ ਅਸਲ ‘ਚ ਉਥੇ ਕੀ ਹੋਇਆ ਸੀ। ਬੱਸ ਦੋਵਾਂ ਨੂੰ ਡੈਸਕੈਮ ਵੀਡੀਓ ਨਾਲ ਇਕ ਹਲਕਾ ਜਿਹਾ ਬਿਆਨ ਲਿਆ ਅਤੇ ਚਾਰਜ ਕਰ ਦਿੱਤਾ। ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਡੈਸਕੈਮ ਦੇ ਵੀਡੀਓ ਨੂੰ ਹੀ ਸੋਮਵਾਰ ਨੂੰ ਆਨਲਾਈਨ ਪੋਸਟ ਕੀਤਾ ਅਤੇ ਬੁੱਧਵਾਰ ਤੱਕ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਸ ਨੂੰ ਦੇਖ ਲਿਆ। ਬਰੈਂਪਟਨ ਸਿਟੀਜਨ ਨਾਮ ਨਾਲ ਯੂਟਿਊਬ ‘ਤੇ ਇਹ ਵਾਇਰਲ ਹੈ ਅਤੇ ਉਸ ਨੇ ਕਿਹਾ ਕਿ ਦੂਜੀ ਕਾਰ ਦੀ ਮਹਿਲਾ ਡਰਾਈਵਰ ਦੇ ਨਾਲ ਹੀ ਦੋ ਆਜ਼ਾਦ ਗਵਾਹ ਵੀ ਸਨ। ਜਿਨ੍ਹਾਂ ਨੇ ਕਿਹਾ ਕਿ ਉਸ ਮਹਿਲਾ ਡਰਾਈਵਰ ਦੀ ਗਲਤੀ ਨਹੀਂ ਸੀ। ਅਜਿਹੇ ‘ਚ ਟਿਕਟ ਉਸ ਦੀ ਕੱਟ ਦਿੱਤੀ ਗਈ। ਉਸ ਨੇ ਵੀਡੀਓ ਦੇਖਣ ਦੇ ਲਈ ਪੁਲਿਸ ਅਧਿਕਾਰੀ ਨੂੰ ਕਿਹਾ ਵੀ ਅਤੇ ਆਪਣੇ ਘਰ ਤੋਂ ਆਪਣੇ ਭਾਈ ਨੂੰ ਕੋਡ ਅਤੇ ਲੈਪਟਾਪ ਲੈ ਕੇ ਆਉਣ ਦੇ ਲਈ ਕਿਹਾ ਤਾਂ ਕਿ ਉਹ ਵੀਡੀਓ ਦੇਖ ਕੇ ਸੱਚ ਨੂੰ ਦੇਖ ਸਕੇ ਅਤੇ ਪੁਲਿਸ ਅਧਿਕਾਰੀ ਨੇ ਕੁੱਝ ਨਹੀਂ ਸੁਣਿਆ ਉਸ ਦਾ ਟਿਕਟ ਕੱਟ ਦਿੱਤਾ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …