-2.9 C
Toronto
Friday, December 26, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਫ਼ਿਲਮ ਮੇਲੇ 'ਚ ਦਿਖਾਈ ਜਾਵੇਗੀ ਕੇਜਰੀਵਾਲ 'ਤੇ ਡਾਕੂਮੈਂਟਰੀ

ਟੋਰਾਂਟੋ ਫ਼ਿਲਮ ਮੇਲੇ ‘ਚ ਦਿਖਾਈ ਜਾਵੇਗੀ ਕੇਜਰੀਵਾਲ ‘ਤੇ ਡਾਕੂਮੈਂਟਰੀ

Kejriwal New copy copyਡਾਕੂਮੈਂਟਰੀ ‘ਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਕੇਜਰੀਵਾਲ ਦੇ ਸੰਘਰਸ਼ ਨੂੰ ਕੀਤਾ ਗਿਆ ਰੂਪਮਾਨ
ਟੋਰਾਂਟੋ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ‘ਤੇ ਬਣੀ ਇਕ ਡਾਕੂਮੈਂਟਰੀ ਟੋਰਾਂਟੋ ਫ਼ਿਲਮ ਮਹਾਂਉਤਸਵ ਵਿਚ ਦਿਖਾਈ ਜਾਵੇਗੀ। ਇਸ ਡਾਕੂਮੈਂਟਰੀ ਵਿਚ ਪਾਰਟੀ ਦੇ ਜਨਮ ਅਤੇ ਇਸ ਦੇ ਬਾਨੀ ਨੇਤਾ ਅਰਵਿੰਦ ਕੇਜਰੀਵਾਲ ਦੇ ਸੰਘਰਸ਼ ਬਾਰੇ ਦਿਖਾਇਆ ਗਿਆ ਹੈ। ਇਸ ਫ਼ਿਲਮ ਦਾ ਨਾਂਅ ‘ਐਨ. ਇਨਸਿਗਿਨਫ਼ਿਕੇਂਟ ਮੈਨ’ ਹੈ। ਟੋਰਾਂਟੋ ‘ਚ ਹੋ ਰਹੇ ਇਸ ਫ਼ੈਸਟੀਵਲ ‘ਚ ਇਸ ਫ਼ਿਲਮ ਤੋਂ ਇਲਾਵਾ ਭਾਰਤ ਦੀਆਂ ਦੋ ਹੋਰ ਡਾਕੂਮੈਂਟਰੀਆਂ ਵੀ ਦਿਖਾਈਆਂ ਜਾਣੀਆਂ ਹਨ। ਆਮ ਆਦਮੀ ਪਾਰਟੀ ‘ਤੇ ਬਣੀ ਡਾਕੂਮੈਂਟਰੀ ਤੋਂ ਵੱਖਰੀਆਂ ਜਿਹੜੀਆਂ ਦੂਜੀਆਂ ਫ਼ਿਲਮਾਂ ਇਸ ਮਹਾਂਉਤਸਵ ਦਾ ਹਿੱਸਾ ਹਨ, ਉਨ੍ਹਾਂ ਵਿਚ ‘ਸ਼ਰਲੀ ਅਬਰਾਹਿਮ’ ਅਤੇ ਅਮਿਤ ਮਧੇਸ਼ੀਆ ਦੀ ਡਾਕੂਮੈਂਟਰੀ ਚੰਦ ਸਿਨੇਮਾ ਟਰੈਵਲਰਸਜ਼ ਅਤੇ ਰਿਚੀ ਮਹਿਤਾ ਦੀ ‘ਇੰਡੀਆ ਇਨ ਏ ਡੇਜ’ ਵੀ ਸ਼ਾਮਲ ਹਨ।  ਜ਼ਿਕਰਯੋਗ ਹੈ ਕਿ ਇਹ ਸਾਲਾਨਾ ਫ਼ੈਸਟੀਵਲ 8 ਸਤੰਬਰ ਤੋਂ 18 ਸਤੰਬਰ ਤੱਕ ਚੱਲੇਗਾ। ਖੁਸ਼ਬੂ ਰੰਕਾ ਅਤੇ ਵਿਨੇ ਸ਼ੁਕਲਾ ਵਲੋਂ ਨਿਰਦੇਸ਼ਿਤ ਅਤੇ ਚਿਸ਼ਪ ਆਫ਼ ਥਿਸਜ਼ ਦੇ ਨਿਰਦੇਸ਼ਕ ਆਨੰਦ ਗਾਂਧੀ ਦੀ ਬਣਾਈ ਹੋਈ ‘ਐਨ. ਇਨਸਿਗਨਫ਼ਿਕੈਂਟ ਮੈਨਜ਼’ ਦੀ ਸ਼ੂਟਿੰਗ ਦੋ ਸਾਲ ਵਿਚ ਪੂਰੀ ਹੋਈ ਹੈ। ਆਮ ਆਦਮੀ ਪਾਰਟੀ ਅਤੇ ਉਸ ਦੇ ਨੇਤਾਵਾਂ ਨਾਲ ਕਰੀਬੀ ਹੋਣ ਦਾ ਦਾਅਵਾ ਕਰਨ ਵਾਲੇ ਨਿਰਦੇਸ਼ਕ-ਡਾਇਰੈਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ ਲੋਕਤੰਤਰ ਨੂੰ ਆਕਾਰ ਦੇਣ ਵਾਲੀਆਂ ਵੱਖ-ਵੱਖ ਤਾਕਤਾਂ: ਦਾ ਅਧਿਐਨ ਕਰਨ ਦੀ ਇਕ ਕੋਸ਼ਿਸ਼ ਹੈ।
ਡਾਇਰੈਕਟਰਾਂ ਨੇ ਇਕ ਬਿਆਨ ਵਿਚ ਕਿਹਾ, ‘ਆਮ ਆਦਮੀ ਪਾਰਟੀ’ ਚਰਚਾ ਦੇ ਕੇਂਦਰ ਵਿਚ ਹੈ। ਅਸੀਂ ਨਾ ਤਾਂ ਉਨ੍ਹਾਂ ਦੇ ਪ੍ਰਦਰਸ਼ਨਕਾਰੀਆਂ ਨੂੰ ਹੀਰੋ ਬਣਾਉਣਾ ਚਾਹੁੰਦੇ ਹਾਂ ਅਤੇ ਨਾ ਹੀ ਰਾਜਨੀਤਕ ਹੋਣ ਨਾਤੇ ਉਨ੍ਹਾਂ ਦਾ ਤ੍ਰਿਸਕਾਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ”ਸਾਡੀ ਫ਼ਿਲਮ ਇਕ ਕਹਾਣੀ ਦੱਸਦੀ ਹੈ, ਜੋ ਲੋਕਤੰਤਰ ਨੂੰ ਲੈ ਕੇ ਵਿਸ਼ਵ ਚਿੰਤਾਵਾਂ ਦੇ ਨਾਲ ਗੂੰਜਦੀ ਹੈ। ਸਾਡੀ ਕੋਸ਼ਿਸ਼ ਲੋਕਤੰਤਰ ਨੂੰ ਆਕਾਰ ਦੇਣ ਵਾਲੀਆਂ ਵੱਖ-ਵੱਖ ਤਾਕਤਾਂ ਦੀ ਇਕ ਬਾਰੀਕ ਤਸਵੀਰ ਤਿਆਰ ਕਰਨ ਦੀ ਸੀ, ਜਿਸ ਵਿਚ ਸਭ ਤੋਂ ਵੱਡੇ ਵੋਟਰ ਹਨ। ਪਹਿਲਾਂ ਇਸ ਫ਼ਿਲਮ ਦਾ ਟਾਈਟਲ ‘ਪ੍ਰਪੋਜਿਸ਼ਨ ਫ਼ਾਰ ਐਨ ਰਿਵਾਲਿਊਸ਼ਨਜ਼’ ਸੀ। ਇਸ ਫ਼ਿਲਮ ਨੇ ਸਨਡਾਂਸ ਫ਼ੰਡ, ਬਾਰਥਾ ਗਰਾਂਟ ਅਤੇ ਬੁਸਾਨ ਫ਼ੰਡ ਸਮੇਤ ਕਈ ਇੰਟਰਨੈਸ਼ਨਲ ਐਵਾਰਡ ਜਿੱਤੇ ਹਨ।

RELATED ARTICLES
POPULAR POSTS