-12.7 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਹਰਮਨਜੀਤ ਸਿੰਘ ਗਿੱਲ ਨੂੰ ਬਹਾਦਰੀ ਪੁਰਸਕਾਰ

ਹਰਮਨਜੀਤ ਸਿੰਘ ਗਿੱਲ ਨੂੰ ਬਹਾਦਰੀ ਪੁਰਸਕਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀ ਹਰਮਨਜੀਤ ਸਿੰਘ ਗਿੱਲ (22) ਦੇ ਬਹਾਦਰੀ ਭਰੇ ਕਾਰਜ ਨਾਲ ਸਮੁੱਚੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਹਰਮਨਜੀਤ ਟਰੱਕ ਡਰਾਈਵਰ ਹੈ ਤੇ ਉਸ ਨੇ 29 ਅਗਸਤ 2018 ਨੂੰ ਬਰੈਂਪਟਨ ਇਕ ਸੜਕ ਹਾਦਸੇ ਮਗਰੋਂ ਅੱਗ ਦੀ ਲਪਟਾਂ ‘ਚ ਘਿਰੀ ਗੱਡੀ ‘ਚੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਲੇਰੀ ਨਾਲ 3 ਵਿਅਕਤੀਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਸਨ। ਇਸ ਉਦਮ ਸਮੇਂ ਹਰਮਨਜੀਤ ਦੀ ਇਕ ਹੋਰ ਨੌਜਵਾਨ ਨੇ ਵੀ ਸਹਾਇਤਾ ਕੀਤੀ ਸੀ। ਇਸ ਬਾਹਦਰੀ ਲਈ ਅਮਰੀਕਾ ਸਥਿਤ ਕਾਰਨਗੀ ਹੀਰੋ ਫੰਡ ਵਲੋਂ ਹਰਮਨਜੀਤ ਨੂੰ ਬਹਾਦਰੀ ਲਈ ਤਗਮੇ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

RELATED ARTICLES
POPULAR POSTS