Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਨੇੜੇ ਮਾਰਖਮ ‘ਚ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਉਦਘਾਟਨ

ਟੋਰਾਂਟੋ ਨੇੜੇ ਮਾਰਖਮ ‘ਚ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਉਦਘਾਟਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਟੋਰਾਂਟੋ ਨੇੜੇ ਮਾਰਖਮ ਵਿਖੇ ਸਨਾਤਨ ਮੰਦਿਰ ਕਲਚਰਲ ਸੈਂਟਰ ਵਿਚ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਸਰਦਾਰ ਵੱਲਭਭਾਈ ਪਟੇਲ ਦਾ ਆਦਮ ਕੱਦ ਤੋਂ ਵੱਡਾ ਬੁੱਤ ਲਗਾਇਆ ਗਿਆ ਹੈ। ਜਿਸ ਦੀ ਉਦਘਾਟਨੀ ਰਸਮ ‘ਚ ਇੰਟਰਨੈਟ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਮੋਦੀ ਨੇ ਕਿਹਾ ਕਿ ਇਸ ਨਾਲ ਭਾਰਤ ਅਤੇ ਕੈਨੇਡਾ ਦੇ ਲੋਕਾਂ ‘ਚ ਭਾਈਚਾਰਕ ਸਾਂਝ ਹੋਰ ਵਧੇਗੀ। ਸਰਦਾਰ ਪਟੇਲ ਦਾ ਕਾਂਸੇ ਦਾ ਬੁੱਤ 9 ਫੁੱਟ ਉੱਚਾ ਅਤੇ ਲੱਗਭੱਗ 1 ਟਨ ਭਾਰਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …