12.4 C
Toronto
Saturday, September 26, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਤੇ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ

ਟੋਰਾਂਟੋ ਤੇ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ

ਟੋਰਾਂਟੋ ਤੇ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾਟੋਰਾਂਟੋ/ਬਿਊਰੋ ਨਿਊਜ਼ : ਜੀਟੀਏ ਦੇ ਬਹੁਤੇ ਸਟੇਸ਼ਨਾਂ ਉੱਤੇ ਗੈਸ ਦੀਆਂ ਕੀਮਤਾਂ 194.9 ਸੈਂਟ ਪ੍ਰਤੀ ਲੀਟਰ ਤੱਕ ਅੱਪੜਣ ਦੀ ਸੰਭਾਵਨਾ ਹੈ।
ਇਹ ਜਾਣਕਾਰੀ ਐਨ-ਪ੍ਰੋ ਦੇ ਚੀਫ ਪੈਟਰੋਲੀਅਮ ਵਿਸਲੇਸ਼ਕ ਰੌਜਰ ਮੈਕਨਾਈਟ ਨੇ ਦਿੱਤੀ। ਇਸ ਸਮੇਂ 190.9 ਸੈਂਟ ਪ੍ਰਤੀ ਲੀਟਰ ਦਾ ਰਿਕਾਰਡ 10 ਮਾਰਚ ਨੂੰ ਕਾਇਮ ਹੋਇਆ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਵੀ ਕੀਮਤਾਂ ਇਸ ਹੱਦ ਤੱਕ ਵੱਧ ਗਈਆਂ। ਇਸ ਰਿਕਾਰਡ ਦੀ ਉਸ ਸਮੇਂ ਬਰਾਬਰੀ ਹੋਈ ਜਦੋਂ ਐਸੋ ਵੱਲੋਂ ਪਹਿਲਾਂ ਐਲਾਨੀਆਂ ਗਈਆਂ 189.9 ਦੀਆਂ ਕੀਮਤਾਂ ਦੀ ਥਾਂ ਉੱਤੇ ਇਨ੍ਹਾਂ ਵਿੱਚ 190.9 ਸੈਂਟ ਦਾ ਵਾਧਾ ਕੀਤਾ।
ਅਜਿਹਾ ਨਹੀਂ ਹੈ ਕਿ ਕੀਮਤਾਂ ਹੋਲਸੇਲ ਰੇਟ ਵਧਣ ਕਾਰਨ ਵਧੀਆਂ ਹਨ ਸਗੋਂ ਐਸੋ ਵੱਲੋਂ ਇਹ ਸੋਚੇ ਜਾਣ ਕਾਰਨ ਕਿ ਹੁਣ ਪੰਪ ਉੱਤੇ ਹੋਰ ਮੁਨਾਫਾ ਕਮਾਉਣ ਦਾ ਸਮਾਂ ਆ ਗਿਆ ਹੈ, ਇਨ੍ਹਾਂ ਕੀਮਤਾਂ ਵਿੱਚ ਵਾਧਾ ਹੋਵੇਗਾ। ਇਸ ਹਫਤੇ ਵੀ ਤੇਲ ਦੀ ਕੀਮਤ ਵਿੱਚ ਵਾਧਾ ਲਗਾਤਾਰ ਜਾਰੀ ਰਿਹਾ ਤੇ ਸ਼ੁੱਕਰਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚੋਂ ਹੋਣ ਵਾਲੇ ਵਾਧੇ ਦਾ ਕਾਰਨ ਵੀ ਤੇਲ ਕੰਪਨੀਆਂ ਨੂੰ ਹਣ ਵਾਲਾ ਮੁਨਾਫਾ ਹੀ ਰਹੇਗਾ। ਵਿਸਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡਰਾਈਵਰ 2 ਡਾਲਰ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਸੇ ਅਦਾ ਕਰਦੇ ਨਜ਼ਰ ਆਉਣਗੇ।

RELATED ARTICLES
POPULAR POSTS