1.6 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀਅਮਰੀਕਾ ਵੱਲੋਂ ਭਾਰਤੀਆਂ ਨੂੰ ਢਾਈ ਲੱਖ ਵੀਜ਼ੇ ਦੇਣ ਦੀ ਤਿਆਰੀ

ਅਮਰੀਕਾ ਵੱਲੋਂ ਭਾਰਤੀਆਂ ਨੂੰ ਢਾਈ ਲੱਖ ਵੀਜ਼ੇ ਦੇਣ ਦੀ ਤਿਆਰੀ

ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਨੂੰ ਮਿਲੇਗਾ ਲਾਹਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ। ਅਮਰੀਕਾ ਵੱਲੋਂ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਇਹ ਵਾਧੂ ਵੀਜ਼ੇ ਦਿੱਤੇ ਜਾਣਗੇ। ਅਮਰੀਕੀ ਸਫਾਰਤਖਾਨੇ ਨੇ ਇਕ ਬਿਆਨ ‘ਚ ਕਿਹਾ ਕਿ ਇਸ ਨਾਲ ਭਾਰਤ-ਯੂਐੱਸ ਸਬੰਧਾਂ ‘ਚ ਹੋਰ ਸੁਧਾਰ ਆਵੇਗਾ। ‘ਐਕਸ’ ‘ਤੇ ਸਾਂਝੀ ਕੀਤੀ ਗਈ ਪੋਸਟ ‘ਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਵਾਨਾਂ ਨੂੰ ਭਾਰਤ ‘ਚ ਪੰਜ ਅਮਰੀਕੀ ਕੌਂਸੁਲੇਟਾਂ ‘ਚੋਂ ਇਕ ‘ਚ ਮਿਲਣ ਦਾ ਸਮਾਂ ਮਿਲ ਸਕਦਾ ਹੈ। ਬਿਆਨ ‘ਚ ਕਿਹਾ ਗਿਆ ਕਿ ਇਹ ਪਰਿਵਾਰਾਂ ਨੂੰ ਜੋੜਨ, ਕਾਰੋਬਾਰੀਆਂ ਨਾਲ ਸੰਪਰਕ ਕਾਇਮ ਕਰਨ ਅਤੇ ਸੈਰ-ਸਪਾਟੇ ਨੂੰ ਸਰਲ ਬਣਾਉਣ ਦਾ ਉਪਰਾਲਾ ਹੈ।
ਬਿਆਨ ਮੁਤਾਬਕ ਬੀਤੇ ਇਕ ਸਾਲ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ 2023 ਦੇ ਮੁਕਾਬਲੇ ‘ਚ 35 ਫੀਸਦ ਦਾ ਵਾਧਾ ਹੈ। ਅਮਰੀਕਾ ਦੇ ਦੌਰੇ ਲਈ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਨਾਨ ਇਮੀਗਰੈਂਟ ਵੀਜ਼ੇ ਹਨ ਅਤੇ ਰੋਜ਼ਾਨਾ ਮਿਸ਼ਨ ਵੱਲੋਂ ਹਜ਼ਾਰਾਂ ਹੋਰ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਹੁਣੇ ਜਿਹੇ ਭਾਰਤ ‘ਚ ਅਮਰੀਕੀ ਸਫੀਰ ਐਰਿਕ ਗਾਰਸੇਟੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਜ਼ਾ ਪ੍ਰਕਿਰਿਆ ‘ਚ ਸੁਧਾਰ ਅਤੇ ਤੇਜ਼ੀ ਲਿਆਉਣ ਦਾ ਟੀਚਾ ਤੈਅ ਕੀਤਾ ਅਤੇ ਉਨ੍ਹਾਂ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ। ਭਾਰਤੀਆਂ ‘ਚ ਅਮਰੀਕਾ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਸਫਾਰਤਖਾਨੇ ਅਤੇ ਕੌਂਸੁਲੇਟਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਨੇ 2023 ‘ਚ ਭਾਰਤੀਆਂ ਨੂੰ 1.4 ਲੱਖ ਤੋਂ ਵਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ। ਇਹ ਵੀਜ਼ੇ ਦੁਨੀਆ ਦੇ ਕਿਸੇ ਹੋਰ ਮੁਲਕ ਨਾਲੋਂ ਜ਼ਿਆਦਾ ਸਨ। ਲਗਾਤਾਰ ਤੀਜੇ ਸਾਲ ਇੰਨੇ ਜ਼ਿਆਦਾ ਵੀਜ਼ੇ ਜਾਰੀ ਕਰਕੇ ਰਿਕਾਰਡ ਸਥਾਪਤ ਕੀਤਾ ਗਿਆ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਿਹਤ ਹੋਈ ਖਰਾਬ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਡੇਂਗੂ ਬੁਖਾਰ ਹੋ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿੰਘ ਸਾਹਿਬ ਨੂੰ ਡੇਂਗੂ ਬੁਖਾਰ ਦੇ ਲੱਛਣ ਸਾਹਮਣੇ ਆਉਣ ‘ਤੇ ਲੰਘੇ ਦਿਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਡਾਕਟਰਾਂ ਵੱਲੋਂ ਲੋਂੜੀਦੇ ਟੈਸਟਾਂ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS