19 ਅਕਤੂਬਰ ਨੂੰ ਵੋਟਾਂ-323 ਉਮੀਦਵਾਰ ਚੋਣ ਮੈਦਾਨ ‘ਚ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 19 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਇਲੈਕਸ਼ਨ ਬੀ.ਸੀ. ਨੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।ਇਨ੍ਹਾਂ ਚੋਣਾਂ ਵਿਚ 37 ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
93 ਮੈਂਬਰੀ ਵਿਧਾਨ ਸਭਾ ਲਈ ਕੁੱਲ 323 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ, ਜਿਨ੍ਹਾਂ ਵਿਚ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ 93, ਕੰਸਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ 93, ਗ੍ਰੀਨ ਪਾਰਟੀ ਦੇ 69, ਫ੍ਰੀਡਮ ਪਾਰਟੀ ਆਫ ਬੀ.ਸੀ. ਦੇ 3, ਲਿਬਟੇਰੀਅਨ ਦੇ 4 ਅਤੇ ਕਰਿਚੀਅਨ ਪਾਰਟੀ ਆਫ ਬੀ.ਸੀ. ਦੇ 2 ਅਤੇ ਹੋਰ ਕਈ ਆਜ਼ਾਦ ਉਮੀਦਵਾਰ ਵਿਧਾਇਕ ਬਣਨ ਲਈ ਜ਼ੋਰ ਲਗਾ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਵਿਚ ਮੁੱਖ ਮੁਕਾਬਲਾ ਐਨਡੀਪੀ ਅਤੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਹੋਵੇਗਾ। ਇਸਦੇ ਚੱਲਦਿਆਂ ਐਨਡੀਪੀ ਦੇ ਡੇਵਿਡ, ਕੰਸਰਵੇਟਿਵ ਪਾਰਟੀ ਦੇ ਜੌਹਨ ਰਸਟਡ ਅਤੇ ਗ੍ਰੀਨ ਪਾਰਟੀ ਦੀ ਸੋਨੀਆ ਫਰਸਤ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹਨ। ਇਨ੍ਹਾਂ ਆਗੂਆਂ ਦੀ ਬਹਿਸ ਵੀ 8 ਅਕਤੂਬਰ ਨੂੰ ਹੋਣੀ ਹੈ।
ਇਨ੍ਹਾਂ ਵਿਚ 37 ਪੰਜਾਬੀ ਉਮੀਦਵਾਰ ਚੋਣ ਮੈਦਾਨ ਹਨ, ਜਿਨ੍ਹਾਂ ਵਿਚ ਨਿਊ ਡੈਮੋਕਰੇਟਿਕ ਪਾਰਟੀ ਵਲੋਂ ਰਾਜ ਚੌਹਾਨ, ਜਗਰੂਪ ਬਰਾੜ, ਨਿੱਕੀ ਸ਼ਰਮਾ, ਰਵੀ ਕਾਹਲੋਂ, ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿੰਨੀ ਮਿਸਜ਼, ਬਲਤੇਜ ਸਿੰਘ ਢਿੱਲੋਂ, ਰਵੀ ਪਰਮਾਰ, ਕਮਲ ਗਰੇਵਾਲ, ਸਾਰਾ ਕੂਨਰ, ਰੀਆ ਅਰੋੜਾ, ਅਮਨਦੀਪ ਸਿੰਘ, ਸੁਨੀਤਾ ਧੀਰ, ਹਰਪ੍ਰੀਤ ਬੰਦਹੋਲ ਤੇ ਸੈਮ ਅਟਵਾਲ ਚੋਣ ਮੈਦਾਨ ਵਿਚ ਨਿੱਤਰੇ ਹਨ। ਜਦੋਂ ਕਿ ਹਰਮਨ ਭੰਗੂ, ਜੋਡੀ ਤੂਰ, ਅਵਤਾਰ ਗਿੱਲ, ਜੈਗ ਸੰਘੇੜਾ, ਤੇਗਜੋਚ ਬੱਲ, ਸਵੀਟ ਕੂਨਰ, ਮਨਦੀਪ ਧਾਲੀਵਾਲ, ਦੀਪਕ ਸੂਰੀ, ਧਰਮਪਾਲ ਕਾਜਾਲਸ ਹੋਨੀਰ ਰੰਧਾਵਾ, ਰਾਜ ਵੇਯੂਲੀ ਤੇ ਅਰੁਣ ਲੰਗੇਰੀ ਕੰਸਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਉਮੀਦਵਾਰ ਹਨ।
ਗ੍ਰੀਨ ਪਾਰਟੀ ਦੇ ਮਨਜੀਤ ਸਹੋਤਾ ਤੇ ਸਿਮ ਸੰਧੂ ਅਤੇ ਫ੍ਰੀਡਮ ਪਾਰਟੀ ਆਫ ਬੀ.ਸੀ. ਨੇ ਅੰਮ੍ਰਿਤ ਬੜਿੰਗ, ਪਰਮਜੀਤ ਰਾਏ ਤੇ ਕਿਰਨ ਹੁੰਦਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਅਮਨਦੀਪ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਜਪਰੀਤ ਤੇ ਹੌਬੀ ਨਿੱਝਰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਧਿਆਨ ਰਹੇ ਵੋਟਾਂ 19 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਪੈਣਗੀਆਂ ਤੇ ਦੇਰ ਰਾਤ ਤੱਕ ਨਤੀਜੇ ਵੀ ਐਲਾਨ ਦਿੱਤੇ ਜਾਣਗੇ।
ਪੰਜਾਬ ‘ਚ 15 ਅਕਤੂਬਰ ਨੂੰ ਹੀ ਹੋਣਗੀਆਂ ਪੰਚਾਇਤੀ ਚੋਣਾਂ
ਚੰਡੀਗੜ੍ਹ : ਪੰਜਾਬ ‘ਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦਾ ਰਸਤਾ ਹੁਣ ਬਿਲਕੁਲ ਸਾਫ਼ ਹੋ ਗਿਆ ਹੈ। ਕਿਉਂਕਿ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪੰਚਾਇਤੀ ਚੋਣਾਂ ਖਿਲਾਫ਼ ਦਾਇਰ ਕੀਤੀਆਂ ਗਈਆਂ ਸਾਰੀਆਂ ਪਟੀਸ਼ਨਾਂ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ।
ਸਮੁੱਚੇ ਪੰਜਾਬ ਅੰਦਰ ਹੁਣ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੀ ਹੋਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪੰਚਾਇਤੀ ਚੋਣਾਂ ਖਿਲਾਫ਼ 170 ਦੇ ਲਗਭਗ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪਟੀਸ਼ਨਾਂ ਰਾਖਵੇਂਕਰਨ ਨਾਲ ਸਬੰਧਤ ਸਨ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …