ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਫ਼ੇਸ ਬੁੱਕ ਨੇ ਆਪਣੇ ‘ਮਾਰਕੀਟ ਪਲੇਸ ਐਂਡ ਪੇਮੈਂਟਸ ਸਰਵਿਸਜ਼’ ਦੇ ਪ੍ਰੋਡੱਕਟ ਮੁਖੀ ਕਰਨਦੀਪ ਆਨੰਦ ਨੂੰ ਤਰਕੀ ਦੇ ਕੇ ਆਪਣੇ ਅਦਾਰੇ ‘ਵਰਕਪਲੇਸ’ ਦਾ ਮੁਖੀ ਨਿਯੁਕਤ ਕੀਤਾ ਹੈ। ਇਹ ਆਦੇਸ਼ ਤੁਰੰਤ ਲਾਗੂ ਹੋ ਗਏ ਹਨ। ਵਰਕਪਲੇਸ ਫ਼ੇਸ ਬੁੱਕ ਦਾ ‘ਕਮਿਊਨੀਕੇਸ਼ਨ ਟੂਲ’ ਹੈ ਜਿਸ ਦੀ ਭਾਰਤ ਸਮੇਤ ਵਿਸ਼ਵ ਭਰ ਵਿਚ 30000 ਤੋਂ ਵਧ ਸੰਸਥਾਵਾਂ ਵਰਤੋਂ ਕਰ ਰਹੀਆਂ ਹਨ। ਫ਼ੇਸ ਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਆਨੰਦ ਦਾ ਪਿਛਲਾ ਤਜ਼ਰਬਾ ਵਰਕਪਲੇਸ ਦੇ ਬਹੁਤ ਕੰਮ ਆਵੇਗਾ ਤੇ ਉਹ ਪ੍ਰੋਡਕਟ ਟੀਮ ਦੇ ਕੰਮਕਾਰ ਨੂੰ ਵੇਖੇਗਾ। ਉਹ ਵਰਕਪਲੇਸ ਦੇ ਮੌਜੂਦਾ ਉਪ ਪ੍ਰਧਾਨ ਜੁਲੀਅਨ ਕੋਰਡਨਿਊ ਨਾਲ ਮਿਲਕੇ ਕੰਮ ਕਰੇਗਾ।