ਜੇਨੇਵਾ : ਕਈ ਦੇਸ਼ਾਂ ‘ਚ ਕਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਹਨ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ‘ਚ ਮੁੜ ਤੋਂ ਕਰੋਨਾ ਵਾਇਰਸ ਦੇ ਮਾਮਲੇ ਵਧ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕਰੋਨਾ ਨੂੰ ਰੋਕਣ ਲਈ ਜੋ ਤਰੀਕੇ ਵਰਤੇ ਗਏ, ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਇਨ੍ਹਾਂ ਦੇਸ਼ਾਂ ‘ਚ ਕਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵਧ ਸਕਦਾ ਹੈ। ਕੌਮਾਂਤਰੀ ਸੰਸਥਾ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਇਕ ਰੇਆਨ ਨੇ ਦੱਸਿਆ ਕਿ ਆਲਮੀ ਤੌਰ ‘ਤੇ ਅਸੀਂ ਪਹਿਲੀ ਵੇਵ ਵਿੱਚ ਹਾਂ। ਉਨ੍ਹਾਂ ਦੱਸਿਆ ਕਿ ਬਿਮਾਰੀ ਅਜੇ ਵਧ ਹੀ ਰਹੀ ਹੈ ਤੇ ਅਜਿਹੀ ਮਹਾਂਮਾਰੀ ਅਕਸਰ ਲਹਿਰਾਂ ਵਾਂਗ ਆਉਂਦੀ ਹੈ। ਯਾਨੀ ਉਨ੍ਹਾਂ ਥਾਵਾਂ ‘ਤੇ ਕਰੋਨਾ ਵਿਸਫੋਟਕ ਸਥਿਤੀ ਨਾਲ ਫੈਲ ਸਕਦਾ ਹੈ, ਜਿੱਥੇ ਮਾਮਲੇ ਘੱਟ ਹੋ ਗਏ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …