ਮੈਲਬੌਰਨ : ਆਸਟ੍ਰੇਲੀਆ ‘ਚ ਇਸ ਸਮੇਂ ਕਰੋਨਾ ਵਾਇਰਸ ਕਾਰਨ ਲਗਭਗ 2,70,000 ਭਾਰਤੀ ਲੋਕ ਜਿਹੜੇ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋ ਜਾਣ ਕਾਰਨ ਇੱਥੇ ਫਸ ਗਏ ਸਨ, ਭਾਰਤੀ ਹਾਈ ਕਮਿਸ਼ਨ ਕੋਲ ਕੋਈ 10,000 ਦੇ ਕਰੀਬ ਭਾਰਤੀਆਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ ਕਿ ਉਹ ਵਾਪਸ ਆਪਣੇ ਵਤਨ ਜਾਣਾ ਚਾਹੁੰਦੇ ਹਨ। ਡਿਪਟੀ ਹਾਈ ਕਮਿਸ਼ਨਰ ਪੀ.ਐੱਸ. ਕਾਰਟੀਗੇਸ਼ਨ ਨੇ ਇਸ ਸਬੰਧੀ ਜਾਣਕਾਰੀ ੰਦਿੰਦਿਆਂ ਕਿਹਾ ਹੈ ਕਿ 26 ਮਈ ਤੱਕ 1350 ਭਾਰਤੀ ਨਾਗਰਿਕਾਂ ਨੂੰ ਉੱਥੇ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਦੀਆਂ ਅਰਜ਼ੀਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਸ ਨੇ ਆਖਿਆ ਕਿ ‘ਵੰਦੇ ਭਾਰਤ ਮਿਸ਼ਨ’ ਦੇ ਹਿੱਸੇ ਵਜੋਂ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਵੱਡੀ ਨਿਕਾਸੀ ਪ੍ਰਕਿਰਿਆ ਹੈ। ਅਸੀਂ ਇੱਥੇ ਸਾਰੇ ਭਾਰਤੀ ਨਾਗਰਿਕਾਂ ਦੀ ਦੇਖਭਾਲ ਲਈ ਵਚਨਬੱਧ ਹਾਂ ਅਤੇ ਸਾਨੂੰ ਆਸ ਹੈ ਕਿ ਭਵਿੱਖ ‘ਚ ਹੋਰ ਵੀ ਉਡਾਣਾਂ ਸ਼ੁਰੂ ਹੋ ਜਾਣਗੀਆਂ ਅਤੇ ਲੋਕ ਆਪਣੇ ਘਰਾਂ ਨੂੰ ਪਰਤ ਸਕਣਗੇ। ਉਸ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਲੋਕ ਜੋ ਘਰ ਜਾਣ ਦੀ ਕਾਹਲ ‘ਚ ਹਨ ਪਰ ਸੰਭਵ ਨਹੀਂ ਕਿ ਇਸ ਸਮੇਂ ਸਾਰਿਆਂ ਨੂੰ ਵਾਪਸ ਭੇਜਿਆ ਜਾ ਸਕੇ। ਸਭ ਤੋਂ ਪਹਿਲਾਂ ਜ਼ਰੂਰਤਮੰਦ ਲੋਕਾਂ ਨੂੰ ਹੀ ਵਿਚਾਰਿਆ ਜਾਵੇਗਾ। ਇੱਥੇ 8 ਮਾਪਦੰਡ ਵਰਤੇ ਗਏ ਹਨ ਜਿਵੇਂ ਕਿਸੇ ਦੀ ਗੰਭੀਰ ਡਾਕਟਰੀ ਹਾਲਾਤ ਕਿਸੇ ਦੀ ਮੌਤ, ਮੌਮ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਦੀ ਗੰਭੀਰ ਸਥਿਤੀ, ਪਰਿਵਾਰਕ ਐਮਰਜੈਂਸੀ ਸੀ, ਨੌਕਰੀ ਵਾਲੇ ਲੋਕ ਜਾਂ ਜਿਨ੍ਹਾਂ ਦੇ ਵੀਜ਼ੇ ਖ਼ਤਮ ਹੋ ਰਹੇ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …