ਅਮਰੀਕਾ ਨੇ ਕੀਤੀ ਚਿੰਤਾ ਜ਼ਾਹਰ
ਦੁਬਈ/ਬਿਊਰੋ ਨਿਊਜ਼
ਇਰਾਨ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪ ਟੈਸਟ ਨੇ ਅੱਜ ਦੋ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਇਰਾਨ ਨੇ ਅਮਰੀਕਾ ਦੀਆਂ ਪਾਬੰਦੀਆਂ ਖ਼ਿਲਾਫ ਜਾ ਕੇ ਫੈਸਲਾ ਕੀਤਾ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਿਹਾ ਹੈ ਕਿ ਉਹ ਈਰਾਨ ਦੀਆਂ ਮਿਜ਼ਾਈਲਾਂ ਦੇ ਇਸ ਮਸਲੇ ਨੂੰ ਯੂ.ਐਨ. ਸਕਿਓਰਿਟੀ ਕੌਂਸਲ ਵਿਚ ਉਠਾਉਣਗੇ ਕਿਉਂਕਿ ਇਰਾਨ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੋ ਸਾਲ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਦੇ ਪ੍ਰੋਗਰਾਮ ‘ਤੇ ਪਾਬੰਦੀ ਲਾਈ ਸੀ। ਇਰਾਨ ਵੱਲੋਂ ਟੈਸਟ ਕੀਤੀਆਂ ਇਨ੍ਹਾਂ ਮਿਜ਼ਾਈਲਾਂ ਦੀ ਮਾਰ 14,00 ਕਿਲੋਮੀਟਰ ਤੱਕ ਹੈ। ਅਮਰੀਕਾ ਨੂੰ ਇਨ੍ਹਾਂ ਮਿਜ਼ਾਈਲਾਂ ਦੀ ਦੁਰਵਰਤੋਂ ਦਾ ਡਰ ਹੈ ਤੇ ਉਸ ਨੇ ਇਸ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਰਾਕ ਤੋਂ ਬਾਅਦ ਅਮਰੀਕਾ ਇਰਾਨ ਦੇ ਪ੍ਰਮਾਣੂ ਤੇ ਹਥਿਆਰਬੰਦ ਪ੍ਰੋਗਰਾਮ ਖ਼ਿਲਾਫ ਲਗਾਤਾਰ ਬੋਲਦਾ ਰਿਹਾ ਹੈ। ਅਮਰੀਕਾ ਨੇ ਇਰਾਕ ਤੋਂ ਬਾਅਦ ਹੀ ਇਰਾਨ ‘ਤੇ ਪਾਬੰਦੀ ਲਾਈ ਸੀ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …