14.8 C
Toronto
Tuesday, September 16, 2025
spot_img
Homeਦੁਨੀਆਭਾਰਤੀ ਮੂਲ ਦੀ ਮਹਿਲਾ ਅਮਰੀਕਾ 'ਚ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਨਿਯੁਕਤ

ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਨਿਯੁਕਤ

ਵਾਸ਼ਿੰਗਟਨ : ਭਾਰਤੀ ਮੂਲ ਦੀ ਮਹਿਲਾ ਜੱਜ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਦੀ ਇਕ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਰੂਪ ‘ਚ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਤੌਰ ‘ਤੇ ਸੇਵਾਵਾਂ ਨਿਭਾਏਗੀ। ਉਨ੍ਹਾਂ ਨੇ ਪਿਛਲੇ ਦਿਨੀਂ ਇਸ ਅਦਾਲਤ ਦੀ ਜੱਜ ਦੇ ਰੂਪ ‘ਚ ਸਹੁੰ ਚੁੱਕੀ ਸੀ। ਮਹਿਤਾ ਭਾਰਤੀ-ਅਮਰੀਕੀ ਭਾਈਚਾਰੇ ‘ਤੇ ਅਸਲ ਪ੍ਰਭਾਵ ਪਾਉਣ ਅਤੇ ਲੋਕਾਂ ਦੇ ਨਾਲ ਹਮਦਰਦੀ ਨਾਲ ਪੇਸ਼ ਆਉਣ ਦਾ ਸੰਕਲਪ ਲੈ ਕੇ ਚਰਚਾ ‘ਚ ਆਈ ਸੀ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਸਹਾਇਕ ਜੱਜ ਦੇ ਰੂਪ ‘ਚ ਵੀ ਸੇਵਾਵਾਂ ਦੇ ਚੁੱਕੀ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਮਹਿਤਾ ਨੂੰ ਸਰਬਸੰਮਤੀ ਨਾਲ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਚੁਣਿਆ ਗਿਆ। ਜ਼ਿਲ੍ਹਾ ਅਦਾਲਤ ਦੀ ਮੁੱਖ ਜੱਜ ਸਟੇਸੀ ਫੋਰਟਸ ਨੇ ਉਨ੍ਹਾਂ ਨੂੰ ਦੋ ਮਾਰਚ ਨੂੰ ਸਹੁੰ ਚੁਕਾਈ। ਤੇਜਲ ਮਹਿਲਾ ਨੇ ਕਿਹਾ, ਕਿ ਵਕੀਲ ਦੇ ਰੂਪ ‘ਚ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ, ਪਰ ਇਹ ਇਕ ਸੀਮਾ ਤੱਕ ਹੁੰਦੀ ਹੈ।

RELATED ARTICLES
POPULAR POSTS