9.6 C
Toronto
Saturday, November 8, 2025
spot_img
Homeਦੁਨੀਆਭਾਰਤੀ-ਅਮਰੀਕੀ ਮਹਿਲਾ ਮਨੀਸ਼ਾ ਘੋਸ਼ ਬਣੀ ਚੀਫ ਤਕਨਾਲੋਜੀ ਅਫਸਰ

ਭਾਰਤੀ-ਅਮਰੀਕੀ ਮਹਿਲਾ ਮਨੀਸ਼ਾ ਘੋਸ਼ ਬਣੀ ਚੀਫ ਤਕਨਾਲੋਜੀ ਅਫਸਰ

ਹਿਊਸਟਨ : ਭਾਰਤੀ-ਅਮਰੀਕੀ ਮਨੀਸ਼ਾ ਘੋਸ਼ ਅਮਰੀਕੀ ਸਰਕਾਰ ਦੇ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ ਵਿਚ ਪਹਿਲੀ ਮਹਿਲਾ ਚੀਫ ਤਕਨਾਲੋਜੀ ਅਫਸਰ ਬਣ ਗਈ ਹੈ। ਉਹ ਐਫਸੀਸੀ ਦੇ ਭਾਰਤੀ-ਅਮਰੀਕੀ ਚੇਅਰਮੈਨ ਅਜੀਤ ਪਾਲ ਅਤੇ ਤਕਨਾਲੋਜੀ ਅਤੇ ਇੰਜੀਨੀਅਰਿੰਗ ਮਾਮਲਿਆਂ ਵਿਚ ਆਪਣੀ ਸਲਾਹ ਦੇਵੇਗੀ। ਘੋਸ਼ ਅਗਲੇ ਸਾਲ 13 ਜਨਵਰੀ ਨੂੰ ਆਪਣਾ ਅਹੁਦਾ ਸੰਭਾਲੇਗੀ। ਐਫਸੀਸੀ ਕੋਲੰਬੀਆ ਸਣੇ 50 ਰਾਜਾਂ ਦੀ ਰੇਡੀਓ, ਟੈਲੀਵਿਜ਼ਨ, ਵਾਇਰ, ਸੈਟੇਲਾਈਟ ਤੇ ਕੇਬਲ ਸੰਚਾਰ ਦੀ ਦੇਖਭਾਲ ਕਰਦੀ ਹੈ। ਐਫਸੀਸੀ ਦੇ ਚੇਅਰਮੈਨ ਪਾਲ ਨੇ ਕਿਹਾ ਕਿ ਡਾ. ਘੋਸ਼ ਦਾ ਵਾਇਰਲੈਸ ਤਕਨਾਲੋਜੀ ਵਿਚ ਲੰਬਾ ਤਜਰਬਾ ਹੈ, ਜੋ ਸਾਡੇ ਕੰਮ ਆਵੇਗਾ। ਡਾ. ਘੋਸ਼ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਆਪਣੀ ਪੀਐਚਡੀ 1991 ਵਿਚ ਯੂਨੀਵਰਸਿਟੀ ਆਫ ਸਾਊਥਰਨ ਕੈਲੇਫੋਰਨੀਆ ਤੋਂ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ 1986 ਵਿਚ ਬੀ ਟੈਕ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਖੜਗਪੁਰ ਤੋਂ ਕੀਤੀ ਸੀ। ਉਨ੍ਹਾਂ ਸ਼ਿਕਾਗੋ ਯੂਨੀਵਰਸਿਟੀ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

RELATED ARTICLES
POPULAR POSTS