1.3 C
Toronto
Tuesday, December 23, 2025
spot_img
Homeਦੁਨੀਆਅਮਰੀਕੀ ਫ਼ੌਜ ਨੇ ਸਭ ਧਰਮਾਂ ਲਈ ਖੋਲ੍ਹੇ ਦਰਵਾਜ਼ੇ

ਅਮਰੀਕੀ ਫ਼ੌਜ ਨੇ ਸਭ ਧਰਮਾਂ ਲਈ ਖੋਲ੍ਹੇ ਦਰਵਾਜ਼ੇ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਅਮਰੀਕੀ ਫ਼ੌਜ ਨੇ ਨਵੇਂ ਨਿਯਮ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਦਸਤਾਰ ਬੰਨਣ, ਦਾੜੀ ਰੱਖਣ ਜਾਂ ਹਿਜਾਬ ਪਹਿਨਣ ਵਾਲੇ ਵੀ ਫ਼ੌਜ ਵਿਚ ਭਰਤੀ ਹੋ ਸਕਣਗੇ। ਇਸ ਤਰ੍ਹਾਂ ਅਮਰੀਕਾ ਨੇ ਘੱਟ ਗਿਣਤੀਆਂ ਲਈ ਆਪਣੀ ਫ਼ੌਜ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਰਮੀ ਏਰਿਕ ਫੈਨਿੰਗ ਦੇ ਸਕੱਤਰ ਵਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਹੁਣ ਘੱਟ ਗਿਣਤੀ ਧਰਮਾਂ ਵਾਲਿਆਂ ਦੀ ਬ੍ਰਿਗੇਡ ਪੱਧਰ ਤੱਕ ਭਰਤੀ ਹੋ ਸਕੇਗੀ।
ਪਹਿਲਾਂ ਇਹ ਭਰਤੀ ਸਕੱਤਰ ਪੱਧਰ ਤੱਕ ਸੀ। ਇਸ ਤਰ੍ਹਾਂ ਅਮਰੀਕੀ ਫ਼ੌਜ ਦੇ ਅਹਿਮ ਅਹੁੱਦਿਆਂ ਉਪਰ ਘੱਟ ਗਿਣਤੀ ਧਰਮਾਂ ਦੇ ਲੋਕ ਤਾਇਨਾਤ ਹੋ ਸਕਣਗੇ। ਕਾਂਗਰਸ ਮੈਨ ਜੋਇ ਕਰੋਲੀ ਨੇ ਅਮਰੀਕੀ ਫ਼ੌਜ ਦੇ ਸਕੱਤਰ ਵਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਵੱਡੀ ਪੁਲਾਂਘ ਹੈ। ਇਸ ਦੀ ਨਾ ਕੇਵਲ ਅਮਰੀਕੀ ਸਿੱਖਾਂ ਲਈ ਅਹਿਮੀਅਤ ਹੈ, ਬਲਕਿ ਦੇਸ਼ ਦੀ ਫ਼ੌਜ ਲਈ ਵੀ ਇਸ ਦੇ ਵੱਡੇ ਅਰਥ ਹਨ।
ਅਮਰੀਕੀ ਸਿੱਖਾਂ ਨੇ ਇਸ ਕਦਮ ਦਾ ਜ਼ੋਰਦਾਰ ਸਵਾਗਤ ਕੀਤਾ ਹੈ, ਜੋ ਇਸ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਮੁਹਿੰਮ ਚਲਾ ਰਹੇ ਸਨ।
ਸਿੱਖ ਅਮਰੀਕਨ ਕੁਲੀਸ਼ਨ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਇਸ ਸਬੰਧੀ ਅਜੇ ਹੋਰ ਕਦਮ ਪੁੱਟਣ ਦੀ ਲੋੜ ਹੈ। ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਹਰਸਿਮਰਨ ਕੌਰ ਨੇ ਕਿਹਾ ਹੈ ਕਿ ਸਾਰੇ ਧਰਮਾਂ ਤੇ ਘੱਟ ਗਿਣਤੀਆਂ ਦੀ ਫ਼ੌਜ ਵਿਚ ਬੇਰੋਕ ਟੋਕ ਭਰਤੀ ਲਈ ਇਕ ਸਥਾਈ ਨੀਤੀ ਬਣਾਈ ਜਾਣੀ ਚਾਹੀਦੀ ਹੈ, ਫਿਰ ਵੀ ਅਸੀਂ ਤਾਜਾ ਫੈਸਲੇ ਤੋਂ ਖੁਸ਼ ਹਾਂ।

RELATED ARTICLES
POPULAR POSTS