ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਜਿਹਾ ਕਰਨ ਦੇ ਅੰਜਾਮ ਭੁਗਤਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਪਣੇ ਸ਼ੈਤਾਨੀ ਮੰਤਵ ਨੂੰ ਪੂਰਾ ਕਰਨ ਲਈ ਬੱਚਿਆਂ ਦਾ ਪ੍ਰਯੋਗ ਕਰ ਰਹੇ ਹਨ।ਟਰੰਪ ਦਾ ਇਹ ਟਵੀਟ ਸਰਕਾਰ ਦੇ ਉਸ ਬਿਆਨ ਤੋਂ ਕਈ ਦਿਨ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪਰਿਵਾਰ ਤੋਂ ਵਿਛੋੜੇ ਗਏ 1800 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾ ਦਿਤਾ ਗਿਆ ਹੈ। ਹਾਲਾਂਕਿ ਸੈਂਕੜੇ ਬੱਚੇ ਅਜੇ ਵੀ ਆਪਣੇ ਪਰਿਵਾਰ ਤੋਂ ਦੂਰ ਹਨ। ਟਵਿੱਟਰ ‘ਤੇ ਕਈ ਦਿਨ ਖ਼ਾਮੋਸ਼ ਰਹਿਣ ਮਗਰੋਂ ਟਰੰਪ ਨੇ ਕਿਹਾ, ”ਕ੍ਰਿਪਾ ਕਰ ਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਵਾਲਿਆਂ ਨੂੰ ਨਤੀਜੇ ਭੁਗਤਣੇ ਹੀ ਪੈਣਗੇ, ਭਾਵੇਂ ਉਨ੍ਹਾਂ ਨਾਲ ਬੱਚੇ ਹੋਣ ਜਾਂ ਨਾ ਹੋਣ ਅਤੇ ਜ਼ਿਆਦਾਤਰ ਇਨ੍ਹਾਂ ਬੱਚਿਆਂ ਨੂੰ ਆਪਣੇ ਸ਼ੈਤਾਨੀ ਇਰਾਦਿਆਂ ਲਈ ਵਰਤਦੇ ਹਨ।” ਉਨ੍ਹਾਂ ਅਮਰੀਕਾ ਦੇ ਪਰਵਾਸੀਆਂ ਬਾਰੇ ਕਾਨੂੰਨ ਨੂੰ ਦੁਨੀਆ ਦਾ ਸੱਭ ਤੋਂ ਘਟੀਆ ਕਾਨੂੰਨ ਦੱਸਿਆ ਅਤੇ ਕਿਹਾ ਕਿ ਦੇਸ਼ ਦੀ ਸੰਸਦ ਨੂੰ ਇਸ ਵਿਚ ਤਬਦੀਲੀ ਕਰਨੀ ਹੀ ਹੋਵੇਗੀ।
Check Also
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ
ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …