-14.1 C
Toronto
Tuesday, January 20, 2026
spot_img
Homeਦੁਨੀਆਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

ਨਿਊਜ਼ੀਲੈਂਡ ਪਹਿਲਾਂ ਹੀ ਲੈ ਚੁੱਕਾ ਹੈ ਅਜਿਹਾ ਫੈਸਲਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨਾ ਜਾਣ। ਅਮਰੀਕੀ ਅਥਾਰਿਟੀ ‘ਸੀਡੀਸੀ’ ਨੇ ਕਿਹਾ ਹੈ ਕਿ ਭਾਰਤ ਵਿਚ ਕਰੋਨਾ ‘ਬਹੁਤ ਉੱਚੇ ਪੱਧਰ’ ਉਤੇ ਫੈਲ ਰਿਹਾ ਹੈ। ਬੀਮਾਰੀਆਂ ‘ਤੇ ਕਾਬੂ ਪਾਉਣ ਅਤੇ ਇਲਾਜ ਬਾਰੇ ਇਸ ਅਮਰੀਕੀ ਕੇਂਦਰ ਨੇ ਕੋਵਿਡ-19 ਦੇ ਮਾਮਲੇ ਵਿਚ ਭਾਰਤ ਨੂੰ ‘ਚੌਥੇ ਪੱਧਰ’ ਉਤੇ ਰੱਖਿਆ ਹੈ ਜੋ ਕਿ ਸਭ ਤੋਂ ਉੱਚਾ ਪੱਧਰ ਹੈ। ਅਮਰੀਕੀ ਵਿਭਾਗ ਨੇ ਕਿਹਾ ਹੈ ਕਿ ਕੋਵਿਡ-19 ਦਾ ਜੋਖ਼ਮ ਬਹੁਤ ਹੈ, ਇਸ ਲਈ ਭਾਰਤ ਦੀ ਯਾਤਰਾ ਨਾ ਕੀਤੀ ਜਾਵੇ। ਅਮਰੀਕਾ ਨੇ ਕਿਹਾ ਹੈ ਕਿ ਜਿਨ੍ਹਾਂ ਨਾਗਰਿਕਾਂ ਨੇ ਵੈਕਸੀਨ ਲਵਾ ਵੀ ਲਿਆ ਹੈ, ਉਹ ਵੀ ਹਾਲੇ ਭਾਰਤ ਨਾ ਜਾਣ।
ਉਨ੍ਹਾਂ ਕਿਹਾ ਹੈ ਕਿ ਜੇ ਜਾਣਾ ਜ਼ਿਆਦਾ ਜ਼ਰੂਰੀ ਹੈ ਤਾਂ ਵੈਕਸੀਨ ਲਵਾ ਕੇ ਹੀ ਜਾਇਆ ਜਾਵੇ। ਇਸ ਤੋਂ ਇਲਾਵਾ ਕਰੋਨਾ ਨਾਲ ਜੁੜੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਵਿਦੇਸ਼ ਵਿਭਾਗ ਨੇ ਵੀ ਐਲਾਨ ਕੀਤਾ ਹੈ ਕਿ ਯਾਤਰਾ ਸਬੰਧੀ ਸਾਰੀ ਜਾਣਕਾਰੀ ਲਗਾਤਾਰ ਦਿੱਤੀ ਜਾਵੇਗੀ। ਇਸ ਲਈ ਸੀਡੀਸੀ ਨਾਲ ਤਾਲਮੇਲ ਬਣਾਇਆ ਗਿਆ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਫਿਲਹਾਲ ਦੁਨੀਆ ਦੇ 80 ਪ੍ਰਤੀਸ਼ਤ ਹਿੱਸੇ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਬਰਤਾਨੀਆ ਵੀ ਭਾਰਤ ਨੂੰ ਯਾਤਰਾ ਕਰਨ ਦੀ ‘ਲਾਲ ਸੂਚੀ’ ਵਿਚ ਲੈ ਆਇਆ ਹੈ। ਇਸ ਤਹਿਤ ਮੁਲਕ ਤੋਂ ਸਾਰੀ ਯਾਤਰਾ ਰੋਕ ਦਿੱਤੀ ਗਈ ਹੈ ਤੇ ਭਾਰਤ ਤੋਂ ਵਾਪਸ ਆ ਰਹੇ ਯੂਕੇ ਦੇ ਨਾਗਰਿਕਾਂ ਨੂੰ 10 ਦਿਨ ਹੋਟਲ ਵਿਚ ਇਕਾਂਤਵਾਸ ਹੋਣਾ ਪਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵੀ ਭਾਰਤ ਤੋਂ ਯਾਤਰੀਆਂ ਦੇ ਆਉਣ ‘ਤੇ ਪਾਬੰਦੀ ਲਾ ਚੁੱਕਾ ਹੈ।

 

RELATED ARTICLES
POPULAR POSTS