19.3 C
Toronto
Saturday, June 13, 2026
spot_img
Homeਦੁਨੀਆਬ੍ਰਿਟੇਨ 'ਚ ਗੁਰਦੁਆਰੇ ਤੇ ਮਸਜਿਦ 'ਚ ਲਗਾਈ ਅੱਗ

ਬ੍ਰਿਟੇਨ ‘ਚ ਗੁਰਦੁਆਰੇ ਤੇ ਮਸਜਿਦ ‘ਚ ਲਗਾਈ ਅੱਗ

ਪੁਲਿਸ ਨੇ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਦਿੱਤਾ ਮੱਦਦ ਦਾ ਭਰੋਸਾ
ਲੰਡਨ/ਬਿਊਰੋ ਨਿਊਜ਼
ਲੰਡਨ ਦੇ ਇੱਕ ਗੁਰਦੁਆਰੇ ਤੇ ਮਸਜਿਦ ਵਿਚ ਇੱਕੋ ਸਮੇਂ ਅੱਗ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਬ੍ਰਿਟੇਨ ‘ਚ ਰਹਿ ਰਹੇ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜਾਣਕਾਰੀ ਮੁਤਾਬਕ ਬੀਸਟਨ ਵਿਚ ਹਾਰਡੀ ਸਟ੍ਰੀਟ ਉਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਹੈ ਅਤੇ ਇਸੇ ਜਗਾ ਹੀ ‘ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ’। ਮਸਜਿਦ ਦੇ ਮੁੱਖ ਗੇਟ ‘ਤੇ ਮੰਗਲਵਾਰ ਸਵੇਰੇ 3 ਵੱਜ ਕੇ 45 ਮਿੰਟ ‘ਤੇ ਅੱਗ ਲਾਈ ਗਈ ਜਦਕਿ ਇਸ ਤੋਂ ਕੁਝ ਹੀ ਮਿੰਟਾਂ ਬਾਅਦ ਗੁਰਦੁਆਰੇ ਦੇ ਗੇਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇੱਕੋ ਸਮੇਂ ਵਾਪਰੀਆਂ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਨਾਂ ਘਟਨਾਵਾਂ ਨੂੰ ਨਫਰਤੀ ਅਪਰਾਧ ਨਾਲ ਵੀ ਜੋੜ ਕੇ ਦੇਖ ਰਹੀ ਹੈ। ਪੁਲਿਸ ਨੇ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

RELATED ARTICLES
POPULAR POSTS