-14.4 C
Toronto
Saturday, January 31, 2026
spot_img
Homeਪੰਜਾਬਕੈਪਟਨ ਅਮਰਿੰਦਰ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ

ਕੈਪਟਨ ਅਮਰਿੰਦਰ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਕਿਹਾ, ਸ਼ਿਲਾਂਗ ‘ਚ ਮਾਹੌਲ ਬਿਲਕੁਲ ਠੀਕ
ਪੰਜਾਬ ਦੇ ਗੈਂਗਸਟਰਾਂ ਨੂੰ ਵੀ ਦਿੱਤੀ ਚਿਤਾਵਨੀ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਖੁਦ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲ ਕੀਤੀ ਸੀ ਜਿਨ੍ਹਾਂ ਇਹ ਦੱਸਿਆ ਕਿ ਹੁਣ ਸ਼ਿਲਾਂਗ ਵਿੱਚ ਮਾਹੌਲ ਬਿਲਕੁਲ ਠੀਕ ਹੈ। ਸਿੱਖ ਭਾਈਚਾਰੇ ਦੀ ਰੱਖਿਆ ਲਈ ਸ਼ਿਲਾਂਗ ਵਿੱਚ ਪੈਰਾਮਿਲਟਰੀ ਫੋਰਸਜ਼ ਲੱਗੀਆਂ ਹੋਈਆਂ ਹਨ ।
ਪੰਜਾਬ ਵਿੱਚ ਫਿਰ ਤੋਂ ਗੈਂਗਸਟਰਾਂ ਦੇ ਵਧ ਰਹੇ ਪ੍ਰਭਾਵ ਬਾਰੇ ਕੈਪਟਨ ਨੇ ਕਿਹਾ ਕਿ ਜੇਕਰ ਗੈਂਗਸਟਰ ਸਹੀ ਰਸਤੇ ‘ਤੇ ਨਾ ਆਏ ਤਾਂ ਉਹ ਉਨ੍ਹਾਂ ਨਾਲ ਹੋਰ ਵੀ ਸਖਤੀ ਵਰਤਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕਾ ਦੁੱਕਾ ਗੈਂਗਸਟਰ ਹਨ ਜਿਨ੍ਹਾਂ ਦੀ ਪੈੜ ਨੱਪੀ ਜਾਣ ਲੱਗ ਪਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਪਿਛਲੇ ਦਿਨੀਂ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ।

RELATED ARTICLES
POPULAR POSTS