ਦੋਵਾਂ ਧਿਰਾਂ ‘ਚ ਜੰਮ ਕੇ ਹੋਈ ਲੜਾਈ
ਲੁਧਿਆਣਾ/ਬਿਊਰੋ ਨਿਊਜ਼
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਸਮੇਤ ਹੋਰ ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਲੁਧਿਆਣਾ ‘ਚ ਖੂਨੀ ਝੜਪ ਹੋਈ ਹੈ। ਦੋਵਾਂ ਧਿਰਾਂ ਵਿਚ ਜੰਮ ਕੇ ਧੱਕਾ ਮੁੱਕੀ ਹੋਈ ਤੇ ਡਾਂਗਾਂ ਵੀ ਚੱਲੀਆਂ। ਘਟਨਾ ਲੰਘੀ ਸੋਮਵਾਰ ਰਾਤ ਨੂੰ ਲੁਧਿਆਣਾ ਵਿਚ ਵਾਪਰੀ ਹੈ। ਦਰਅਸਲ ਲੁਧਿਆਣਾ ਵਿਚ ਕਾਂਗਰਸ ਚਿੱਟੇ (ਨਸ਼ੇ) ਦਾ ਪੁਤਲਾ ਫੂਕਣਾ ਚਾਹੁੰਦੀ ਸੀ ਇਸ ‘ਤੇ ਹੀ ਅਕਾਲੀ ਭੜਕੇ ਹੋਏ ਸਨ।
ਚਿੱਟੇ ਰੂਪੀ ਨਸ਼ੇ ਦਾ ਰਾਵਣ ਬਣਾਉਣਾ ਪੰਜਾਬ ਕਾਂਗਰਸ ਨੂੰ ਪਹਿਲਾਂ ਹੀ ਮਹਿੰਗਾ ਪੈ ਰਿਹਾ ਸੀ, ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਰਾਵਣ ਦਹਿਨ ਦੀ ਇਜਾਜ਼ਤ ਵੀ ਨਹੀਂ ਮਿਲ ਰਹੀ ਸੀ। ਪਰ ਕਾਂਗਰਸ ਪਾਰਟੀ ਨੇ ਫਿਰ ਵੀ ਚਿੱਟਾ ਰਾਵਣ ਬਣਵਾਉਣਾ ਬੰਦ ਨਹੀਂ ਕੀਤਾ। ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਚੌਂਕ ਦੇ ਗਰਾਊਂਡ ਵਿਚ ਸੋਮਵਾਰ ਦੇਰ ਰਾਤ ਜਦੋਂ ਰਵਨੀਤ ਬਿੱਟੂ ਸਮੇਤ ਕਈ ਕਾਂਗਰਸੀ ਵਰਕਰ ਮੌਜੂਦ ਸਨ, ਤਾਂ ਕਥਿਤ ਤੌਰ ‘ਤੇ 200 ਤੋਂ ਵੱਧ ਅਕਾਲੀ ਵਰਕਰ ਇੱਥੇ ਪਹੁੰਚੇ। ਉਹਨਾਂ ਨੇ ਪਹਿਲਾਂ ਤਾਂ ਚਿੱਟਾ ਰਾਵਣ ਨਸ਼ਟ ਕੀਤਾ ਤੇ ਵਿਰੋਧ ਕੀਤੇ ਜਾਣ ‘ਤੇ ਕਾਂਗਰਸੀ ਵਰਕਰਾਂ ‘ਤੇ ਹਮਲਾ ਕਰ ਦਿਤਾ। ਦੱਸਿਆ ਜਾ ਰਿਹਾ ਹੈ ਦੋਵਾਂ ਧਿਰਾਂ ਵਿਚ ਜੰਮ ਕੇ ਲੜਾਈ ਹੋਈ ਅਤੇ ਇੱਟਾਂ ਪੱਥਰ ਵੀ ਚੱਲੇ।
Check Also
ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ
ਗਿੱਦੜਬਾਹਾ ਤੇ ਚੱਬੇਵਾਲ ਤੋਂ ‘ਆਪ’, ਬਰਨਾਲਾ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਤੋਂ ਅੱਗੇ …