0.9 C
Toronto
Wednesday, January 7, 2026
spot_img
Homeਪੰਜਾਬਕਪੂਰਥਲਾ ਪੁਲਿਸ ਨੇ ਚੋਰਾਂ ਦਾ ਗਿਰੋਹ ਫੜਿਆ

ਕਪੂਰਥਲਾ ਪੁਲਿਸ ਨੇ ਚੋਰਾਂ ਦਾ ਗਿਰੋਹ ਫੜਿਆ

ਪੰਜਾਬ ਅਤੇ ਹਿਮਾਚਲ ‘ਚ ਇਹ ਗਿਰੋਹ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ
ਕਪੂਰਥਲਾ/ਬਿਊਰੋ ਨਿਊਜ਼
ਕਪੂਰਥਲਾ ਪੁਲਿਸ ਨੇ ਇਕ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜੇ ਗਏ ਗਿਰੋਹ ਦੇ 5 ਮੈਂਬਰਾਂ ਕੋਲੋਂ 2 ਕਾਰਾਂ, 1 ਮੋਟਰ ਸਾਈਕਲ, 5 ਹਜ਼ਾਰ ਰੁਪਏ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਇਹ ਗਿਰੋਹ ਪੰਜਾਬ ਤੇ ਹਿਮਾਚਲ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋ ਸਾਲਾਂ ਤੋਂ ਸਰਗਰਮ ਇਸ ਗਰੋਹ ਨੇ ਲੰਘੀ 13 ਅਕਤੂਬਰ ਨੂੰ ਫਿਰੋਜ਼ਪੁਰ ਦੇ ਇੱਕ ਏ.ਟੀ.ਐਮ. ਵਿਚੋਂ 3 ਲੱਖ 77 ਹਜ਼ਾਰ ਰੁਪਏ ਲੁੱਟੇ ਸਨ। ਕਪੂਰਥਲਾ ਪੁਲਿਸ ਨੇ ਅਜਿਹੇ ਹੀ ਇੱਕ ਗਰੋਹ ਨੂੰ ਪਹਿਲਾਂ ਵੀ ਕਾਬੂ ਕੀਤਾ ਸੀ ਜਿਨ੍ਹਾਂ ਨੇ 54 ਤੋਂ ਵੱਧ ਵਾਰਦਾਤਾਂ ਕਰਕੇ ਏ.ਟੀ.ਐਮ. ਵਿਚੋਂ 1 ਕਰੋੜ ਤੋਂ ਜ਼ਿਆਦਾ ਦੀ ਨਕਦੀ ਲੁੱਟ ਲਈ ਸੀ।

RELATED ARTICLES
POPULAR POSTS