ਅਨੰਦਗੜ੍ਹ ਦੇ ਧਮਧੱਜ ਵਿੱਚ 10 ਦਿਨ ਕਰਨਗੇ ਯੋਗ ਸਾਧਨਾ
ਹੁਸ਼ਿਆਰਪੁਰ : ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਹੁਸ਼ਿਆਰਪੁਰ ਦੇ ਚੌਹਾਲ ਵਿਚਲੇ ਜੰਗਲਾਤ ਵਿਭਾਗ ਦੇ ਆਰਾਮ ਘਰ ‘ਚ ਸਥਿਤ ਨੇਚਰ ਹੱਟ ਪਹੁੰਚ ਗਏ ਹਨ। ਡੀਜੀਪੀ ਗੌਰਵ ਯਾਦਵ ਉਨ੍ਹਾਂ ਦੇ ਨਾਲ ਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਲਈ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ। ਕੇਜਰੀਵਾਲ ਦਾ ਕਾਫ਼ਲਾ ਸੜਕ ਰਾਹੀਂ ਚੌਹਾਲ ਡੈਮ ਪੁੱਜਾ। ਉਹ ਕਰੀਬ 10 ਦਿਨ ਹੁਸ਼ਿਆਰਪੁਰ ਵਿੱਚ ਰਹਿਣਗੇ। ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ‘ਆਪ’ ਦੇ ਵੱਡੀ ਗਿਣਤੀ ਆਗੂ ਇੱਥੇ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਨਤਕ ਰੂਪ ਵਿੱਚ ਘੱਟ ਨਜ਼ਰ ਆ ਰਹੇ ਹਨ। ਉਹ ਕੇਵਲ ਪਾਰਟੀ ਪ੍ਰੋਗਰਾਮਾਂ ਦੌਰਾਨ ਹੀ ਸਾਹਮਣੇ ਆਉਂਦੇ ਹਨ। ਧਿਆਨ ਕੇਂਦਰ ਵਿੱਚ ਸਾਧਨਾ ਤੋਂ ਬਾਅਦ ਉਨ੍ਹਾਂ ਦੀ ਅਗਲੀ ਰਣਨੀਤੀ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਸ਼ੁਰੂ ਹੋਣ ਲੱਗੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਕਰੀਬ 10 ਦਿਨ ਤੱਕ ਪਿੰਡ ਮਹਿਲਾਂਵਾਲੀ ਦੇ ਨੇੜਲੇ ਅਨੰਦਗੜ੍ਹ ਦੇ ਧਮਧੱਜ ਯੋਗ ਸਾਧਨਾ ਕੇਂਦਰ ਵਿੱਚ ਧਿਆਨ ਕਰਨਗੇ। ਇਸ ਤੋਂ ਪਹਿਲਾਂ ਕੇਜਰੀਵਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2023 ਵਿੱਚ ਉਨ੍ਹਾਂ ਨੇ ਇਸੇ ਕੇਂਦਰ ਵਿੱਚ 10 ਦਿਨ ਯੋਗ ਸਾਧਨਾ ਕੀਤੀ ਸੀ। ਉਸ ਮੌਕੇ ਉਨ੍ਹਾਂ ਖਿਲਾਫ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਸੀ।
Check Also
ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਤੇ ਚੋਣ ਆਬਜ਼ਰਵਰਾਂ ਦੀ ਮੀਟਿੰਗ 17 ਨੂੰ
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ …