ਸੁਖਦੇਵ ਸਿੰਘ ਸਿਰਸਾ ਗਰੁੱਪ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ
ਸੁਸ਼ੀਲ ਦੁਸਾਂਝ ਜਨਰਲ ਸਕੱਤਰ ਤੇ ਹਰਜਿੰਦਰ ਅਟਵਾਲ ਸੀਨੀਅਰ ਮੀਤ ਪ੍ਰਧਾਨ ਬਣੇ
ਲੁਧਿਆਣਾ: ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਗਰੁੱਪ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲਏ ਜਾਣ ਤੋਂ ਬਾਅਦ ਦਰਸ਼ਨ ਬੁੱਟਰ ਨਿਰਵਿਰੋਧ ਪ੍ਰਧਾਨ ਚੁਣ ਲਏ ਗਏ ਜਦਕਿ ਸੁਸ਼ੀਲ ਦੁਸਾਂਝ ਜਨਰਲ ਸਕੱਤਰ ਅਤੇ ਹਰਜਿੰਦਰ ਸਿੰਘ ਅਟਵਾਲ ਸੀਨੀਅਰ ਮੀਤ ਪ੍ਰਧਾਨ ਬਣੇ। ਚੋਣ ਅਧਿਕਾਰੀ ਮਨਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਚੋਣ ਲੜ ਰਹੇ ਇੱਕ ਗਰੁੱਪ ਵੱਲੋਂ ਨਾਮਜ਼ਦਗੀਆਂ ਵਾਪਸ ਲਏ ਜਾਣ ਤੋਂ ਬਾਅਦ ਉਕਤ ਉਮੀਦਵਾਰਾਂ ਨੂੰ ਨਿਰਵਿਰੋਧ ਜੇਤੂ ਐਲਾਨਿਆ ਗਿਆ ਹੈ।
ਇਨ੍ਹਾਂ ਚੋਣਾਂ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਕੇਵਲ ਧਾਲੀਵਾਲ, ਡਾ. ਸਰਬਜੀਤ ਅਤੇ ਡਾ. ਕਾਕੜਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਚੋਣ ਅਧਿਕਾਰੀ ਨੇ ਦਰਸ਼ਨ ਬੁੱਟਰ ਗਰੁੱਪ ਨੂੰ ਜੇਤੂ ਐਲਾਨ ਦਿੱਤਾ।
ਉਕਤ ਤੋਂ ਇਲਾਵਾ ਸ਼ੈਲਿੰਦਰਜੀਤ ਸਿੰਘ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮਨਜੀਤ ਇੰਦਰਾ ਅਤੇ ਮੂਲਚੰਦ ਸ਼ਰਮਾ ਨੂੰ ਮੀਤ ਪ੍ਰਧਾਨ, ਸੁਰਿੰਦਰ ਪ੍ਰੀਤ ਘਣੀਆ, ਦੀਪ ਦੇਵਿੰਦਰ ਸਿੰਘ, ਭੁਪਿੰਦਰ ਕੌਰ ਪ੍ਰੀਤ ਅਤੇ ਰਾਜਿੰਦਰ ਸਿੰਘ ਰਾਜਨ ਨੂੰ ਨਿਰਵਿਰੋਧ ਸਕੱਤਰ ਚੁਣਿਆ ਗਿਆ।
ਇਸ ਤੋਂ ਪਹਿਲਾਂ ਕੇਵਲ ਧਾਲੀਵਾਲ, ਡਾ. ਸਰਬਜੀਤ, ਡਾ. ਅਰਵਿੰਦਰ ਕਾਕੜ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਲਜ਼ਾਰ ਪੰਧੇਰ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਸਤਪਾਲ ਭੀਖੀ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਡਾ. ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਜਸਵੀਰ ਝੱਜ, ਧਰਵਿੰਦਰ ਸਿੰਘ ਔਲਖ, ਬਲਕਾਰ ਸਿੱਧੂ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਕੌਰ ਭੰਵਰਾ, ਵਰਗਿਸ ਸਲਾਮਤ, ਸੁਖਵੰਤ ਚੇਤਨਪੁਰਾ, ਡਾ. ਗੁਰਮੇਲ ਸਿੰਘ, ਤਰਲੋਚਨ ਝਾਂਡੇ, ਡਾ. ਜੋਗਾ ਸਿੰਘ, ਡਾ. ਅਨੂਪ ਸਿੰਘ ਬਟਾਲਾ, ਰਣਬੀਰ ਰਾਧਾ, ਡਾ. ਕੁਲਦੀਪ ਸਿੰਘ ਦੀਪ, ਸੁਰਜੀਤ ਸਿਰੜੀ ਹਰਿਆਣਾ, ਡਾ. ਸੰਤੋਖ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਸੰਗਰਾਣਾ, ਸੁਰਿੰਦਰ ਕੈਲੇ, ਅਮਰਜੀਤ ਪੇਂਟਰ, ਡਾ. ਬਲਵਿੰਦਰ ਚਾਹਲ, ਪ੍ਰੋ. ਹਰਜੀਤ ਸਿੰਘ, ਬਲਕੌਰ ਸਿੰਘ ਗਿੱਲ, ਅਜੀਤ ਪਿਆਸਾ, ਕਾਮਰੇਡ ਰਾਜਿੰਦਰ ਬੱਲਾਂ ਨੇ ਸਾਂਝੇ ਤੌਰ ‘ਤੇ ਨਾਮਜ਼ਦਗੀਆਂ ਵਾਪਸ ਲੈਣ ਦਾ ਫੈਸਲਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫੈਸਲਾ ਲੇਖਕਾਂ ਦੀ ਆਪਸੀ ਫੁੱਟ ਅਤੇ ਧੜੇਬੰਦੀ ਨੂੰ ਰੋਕਣ ਲਈ ਕੀਤਾ ਗਿਆ ਹੈ।
ਅਜੋਕੇ ਹਾਲਾਤ ਵਿੱਚ ਜਦੋਂ ਅਗਾਂਹਵਧੂ ਵਿਚਾਰਾਂ ਵਾਲੇ ਲੇਖਕਾਂ ਦੇ ਬੋਲਣ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਆਦਿ ‘ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਲੇਖਕਾਂ ਦੀ ਇਕਜੁੱਟਤਾ ਸਮੇਂ ਦੀ ਲੋੜ ਹੈ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵਿਰੋਧੀ ਧਿਰਾਂ ਇਕਜੁੱਟ
ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ …