9.9 C
Toronto
Wednesday, September 23, 2026
spot_img
Homeਪੰਜਾਬਸ਼ਾਹਰੁਖ ਦੀ ਫਿਲਮ 'ਜ਼ੀਰੋ' ਖਿਲਾਫ ਮੁੰਬਈ ਹਾਈਕੋਰਟ ਵਿਚ ਪਟੀਸ਼ਨ ਦਾਖਲ

ਸ਼ਾਹਰੁਖ ਦੀ ਫਿਲਮ ‘ਜ਼ੀਰੋ’ ਖਿਲਾਫ ਮੁੰਬਈ ਹਾਈਕੋਰਟ ਵਿਚ ਪਟੀਸ਼ਨ ਦਾਖਲ

ਸ਼ਾਹਰੁਖ ਦੀ ਫਿਲਮ ‘ਜ਼ੀਰੋ’ ਖਿਲਾਫ ਮੁੰਬਈ ਹਾਈਕੋਰਟ ਵਿਚ ਪਟੀਸ਼ਨ ਦਾਖਲਸ਼ਾਹਰੁਖ ਖਾਨ ਵਲੋਂ ਕਿਰਪਾਨ ਪਹਿਨਣ ‘ਤੇ ਸਿੱਖਾਂ ‘ਚ ਰੋਸ
ਮੁੰਬਈ/ਬਿਊਰੋ ਨਿਊਜ਼
ਸ਼ਾਹਰੁਖ਼ ਖਾਨ ਦੀ ਫ਼ਿਲਮ ‘ਜ਼ੀਰੋ’ ਖ਼ਿਲਾਫ਼ ਮੁੰਬਈ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਰੋਪ ਲਾਇਆ ਕਿ ਫ਼ਿਲਮ ਵਿਚ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਖਾਲਸਾ ਵੱਲੋਂ ਫਿਲਮ ਦੇ ਇਸ ਸੀਨ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ।ઠਧਿਆਨ ਰਹੇ ਇਸ ਫਿਲਮ ਵਿਚ ਘੋਨੇ ਮੋਨੇ ਸ਼ਾਹਰੁਖ਼ ਖਾਨ ਵਲੋਂ ਕਿਰਪਾਨ ਪਹਿਨੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਰਦਿਆਂ ਸ਼ਾਹਰੁਖ ਅਤੇ ਫਿਲਮ ਡਾਇਰੈਕਟਰ ਨੂੰ ਚਿੱਠੀ ਲਿਖੀ ਗਈ ਸੀ ਤੇ ਉਨ੍ਹਾਂ ਦੀ ਦਿੱਲੀ ਦੇ ਥਾਣੇ ਵਿਚ ਸ਼ਿਕਾਇਤ ਵੀ ਕੀਤੀ ਸੀ।

RELATED ARTICLES
POPULAR POSTS