65 ਫੀਸਦੀ ਹੋਈ ਵੋਟਿੰਗ, ਨਕਸਲੀਆਂ ਨੇ 12 ਪਿੰਡਾਂ ‘ਚ ਲੋਕਾਂ ਨੂੰ ਬਣਾਇਆ ਬੰਧਕ
ਰਾਏਪੁਰ/ਬਿਊਰੋ ਨਿਊਜ਼
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜ੍ਹਾਅ ਦੌਰਾਨ 18 ਸੀਟਾਂ ‘ਤੇ ਅੱਜ ਵੋਟਾਂ ਪਈਆਂ। ਇਸ ਦੌਰਾਨ 65 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਦੌਰਾਨ ਨਕਸਲੀਆਂ ਨੇ ਦਾਂਤੇਵਾੜਾ ਦੇ 12 ਪਿੰਡਾਂ ਵਿਚ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਬੰਧਕ ਵੀ ਬਣਾ ਲਿਆ ਸੀ ਅਤੇ ਕਈ ਇਲਾਕਿਆਂ ਵਿਚ ਨਕਸਲੀਆਂ ਦੀਆਂ ਧਮਕੀਆਂ ਦਾ ਅਸਰ ਨਹੀਂ ਹੋਇਆ। ਨਕਸਲ ਪ੍ਰਭਾਵਿਤ ਕਈ ਇਲਾਕਿਆਂ ਵਿਚ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖੀਆਂ ਗਈਆਂ। ਛੱਤੀਸਗੜ੍ਹ ਵਿਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਹੋਣਾ ਹੈ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਪਾਰਟੀ ਛੱਤੀਸਗੜ੍ਹ ਜਨਤਾ ਕਾਂਗਰਸ ਨੇ ਬਸਪਾ ਨਾਲ ਗਠਜੋੜ ਕੀਤਾ ਹੈ। ਦੂਜੇ ਪੜ੍ਹਾਅ ਦੀਆਂ ਵੋਟਾਂ 20 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 11 ਦਸੰਬਰ ਨੂੰ ਆਉਣਗੇ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …