ਅਮਰੀਕਾ ਦੀ ਤਰਜ ‘ਤੇ ਐਨ ਆਰ ਆਈਜ਼ ਦੀ ਸੰਸਥਾ, ‘ਪਾਦਸ਼ਾਹ’ ਪੰਜਾਬ ‘ਚ ਘਰਾਂ ਦੇ ਨਿਰਮਾਣ ‘ਚ ਕਰੇਗੀ ਪਰਾਲੀ ਦਾ ਇਸਤੇਮਾਲ ਤਾਂ ਕਿ ਕਿਸਾਨ ਪਰਾਲੀ ਜਲਾਉਣ ਦੀ ਬਜਾਏ ਵੇਚ ਸਕਣ
ਨਿਹਾਲ ਸਿੰਘ ਵਾਲਾ : ਅਮਰੀਕਾ ‘ਚ ਵਾਤਾਵਰਣ ਸੰਭਾਲ ‘ਚ ਲੱਗੀ ਐਨ ਆਰ ਆਈਜ਼ ਦੀ ਸੰਸਥਾ ‘ਪਾਦਸ਼ਾਹ’ ਪੰਜਾਬ ਦੇ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਦੇ ਲਈ ਜਾਗਰੂਕ ਕਰ ਰਹੀ ਹੇ। ਮੋਗਾ ਪਹੁੰਚੇ ਸੰਸਥਾ ਦੇ ਮੈਂਬਰ ਹਰਸ਼ਰਨ ਸਿੰਘ ਧੀਦੋ ਗਿੱਲ ਨਿਵਾਸੀ ਪਿੰਡ ਢੁੱਡੀਕੇ ਨੇ ਦੱਸਿਆ ਕਿ ਅਮਰੀਕਾ ‘ਚ ਪਰਾਲੀ ਦਾ ਪ੍ਰਯੋਗ ਇਮਾਰਤ ਬਣਾਉਣ ‘ਚ ਕੀਤਾ ਜਾਂਦਾ ਹੈ। ਉਹੀ ਤਕਨੀਕ ਪੰਜਾਬ ਦੇ ਕਿਸਾਨ ਵੀ ਅਪਣਾਉਣ ਤਾਂ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਕਮਾਈ ਵੀ ਹੋ ਸਕਦੀ ਹੈ। ਗਿੱਲ ਨੇ ਦੱਸਿਆ ਕਿ ਪਰਾਲੀ ਜਲਾਉਣ ਨਾਲ ਜ਼ਮੀਨ ਦੇ ਉਪਜਾਊ ਤੱਤ ਖਤਮ ਹੋ ਜਾਂਦੇ ਹਨ। ਪਰਾਲੀ ਤੋਂ ਜਿੱਥੇ ਬਾਲਣ ਤਿਆਰ ਕੀਤਾ ਜਾ ਸਕਦਾ ਹੈ, ਉਥੇ ਹੀ ਘਰ ਬਣਾਉਣ ਦੇ ਨਾਲ-ਨਾਲ ਚਾਰੇ ਦੇ ਲਈ ਵੀ ਤਿਆਰ ਕੀਤਾ ਜਾ ਸਕਦਾ ਹੈ। ਯੂਰਪ ਦੇਸ਼ਾਂ ‘ਚ ਪੰਜਾਬ ਨਾਲੋਂ ਤਿੰਨ ਗੁਣਾ ਜ਼ਿਆਦਾ ਝੋਨੇ ਦੀ ਫਸਲ ਹੁੰਦੀ ਹੈ ਪ੍ਰੰਤੂ ਉਥੇ ਪਰਾਲੀ ਜਲਾਉਣ ਦੀ ਜਗ੍ਹਾ ਇਸਤੇਮਾਲ ‘ਚ ਲਿਆਂਦੀ ਜਾਂਦੀ ਹੈ। ਇਸ ਨਾਲ ਵਾਤਾਵਰਣ ਵੀ ਖਰਾਬ ਨਹੀਂ ਹੁੰਦਾ। ਗਿੱਲ ਅਨੁਸਾਰ ਸਾਡੀ ਸੰਸਥਾ ਨੇ ਘਰ ਬਣਾਉਣ ਦੇ ਲਈ ਕਾਰੀਗਰ ਟਰੇਂਡ ਕਰ ਦਿੱਤ ਹਨ। ਪਰਾਲੀ ਤੇ ਹੋਰ ਮਟੀਰੀਅਲ ਨਾਲ ਘਰ ਤਿਆਰ ਕਰਕੇ ਲੋਕਾਂ ਨੂੰ ਦੇਵਾਂਗੇ।
ਇਨ੍ਹਾਂ ਘਰਾਂ ‘ਚ ਨਾ ਅੱਗ ਲਗਦੀ ਹੈ ਨਾ ਹੀ ਸਿੱਲ ਆਉਂਦੀ ਹੈ
ਗਿੱਲ ਨੇ ਦੱਸਿਆ ਕਿ ਘਰ ਬਣਾਉਣ ਦੇ ਲਈ ਜੰਗਰੋਧਕ ਲੋਹੇ ਦੇ ਸ਼ਿਕੰਜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਘਰ ਸਸਤਾ ਅਤੇ ਵਧੀਆ ਹੁੰਦਾ ਹੈ। ਕੁਦਰਤੀ ਆਫ਼ਤ ਸਮੇਂ ਕੋਈ ਨੁਕਸਾਨ ਨਹੀਂ ਹੁੰਦਾ। ਇਸ ਮਕਾਨ ‘ਚ ਸਿੱਲ ਆਉਂਦੀ ਹੈ ਅਤੇ ਨਾ ਹੀ ਅੱਗ ਲਗਦੀ ਹੈ। ਅਸੀਂ ਫਗਵਾੜਾ ਦੇ ਇਕ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਪ੍ਰੀਤ ਨੂੰ ਮੁੱਖ ਕਾਰੀਗਰ ਦੇ ਤੌਰ ‘ਤੇ ਤਿਆਰ ਕੀਤਾ ਹੈ। ਹਰਸ਼ਰਨ ਗਿੱਲ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ‘ਚ ਸੈਮੀਨਾਰ ਕੀਤੇ ਹਨ। ਗਿੱਲ ਨੇ ਦੱਸਿਆ ਕਿ ਜੂਨ 2019 ‘ਚ ਹੋਰ ਸੰਸਥਾਵਾਂ ਨਾਲ ਮਿਲ ਕੇ ਜਾਗਰੂਕਤਾ ਸੈਮੀਨਾਰ ਲਗਾਂਵਾਗੇ ਅਤੇ ਪਰਾਲੀ ਵਾਲੇ ਘਰ ਵੀ ਬਣਾ ਕੇ ਦਿਆਂਗੇ।
ਘਰ ਬਣਾਉਣ ਦੀ ਤਕਨੀਕ
ਵਾਤਾਵਰਣ ਪ੍ਰੇਮੀ ਹਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਜੰਗਰੋਧੀ ਸ਼ਿਕੰਜੇ ਤਿਆਰ ਕਰਨ ਤੋਂ ਬਾਅਦ ਦੀਵਾਰਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਦੀਵਾਰਾਂ ‘ਚ ਪਰਾਲੀ ਭਰ ਕੇ ਆਕਸੀਜਨ ਰਹਿਤ ਕਰਕੇ ਪਲਸਤਰ ਕਰਦੇ ਹਨ ਤਾਂ ਕਿ ਸਪਾਰਕਿੰਗ ਨਾਲ ਅੱਗ ਨਾਲ ਲੱਗ ਸਕੇ। ਅਗਲੀ ਮੰਜ਼ਿਲ ਬਣਾਉਣ ਤੋਂ ਪਹਿਲਾਂ ਲੈਂਟਰ ਪਾਇਆ ਜਾਂਦਾ ਹੈ ਅਤੇ ਅਗਲੀ ਮੰਜ਼ਿਲ ਦੀਆਂ ਦੀਵਾਰਾਂ ਨੂੰ ਪੇਚਾਂ ਨਾਲ ਲੈਂਟਰ ‘ਚ ਕਸਿਆ ਜਾਂਦਾ ਹੈ। ਇਸ ‘ਚ ਮੈਗਨੀਸ਼ੀਅਮ ਅਕਸਾਈਡ ਵਾਲਾ ਐਮਜੀਓ ਸੀਮਿੰਟ ਇਸਤੇਮਾਲ ਹੁੰਦਾ ਹੈ। ਇਸ ਤਰ੍ਹਾਂ ਦੀ ਯੋਜਨਾ ਨਾਲ ਪਰਾਲੀ ਅਤੇ ਹੋਰ ਮਟੀਰੀਅਲ ਨਾਲ ਘਰ ਤਿਆਰ ਕੀਤਾ ਜਾਂਦਾ ਹੈ।
Home / ਭਾਰਤ / ਵਾਤਾਵਰਨ ਬਚਾਓ ਮੁਹਿੰਮ : ਸੰਸਥਾ ਦੇ ਮੈਂਬਰ ਹਰਸ਼ਰਨ ਗਿੱਲ ਨੇ ਕਿਹਾ, ਕਾਰੀਗਰ ਟਰੇਂਡ ਕਰ ਦਿੱਤੇ ਹਨ, ਜੂਨ ‘ਚ ਪ੍ਰੋਜੈਕਟ ਹੋਵੇਗਾ ਸ਼ੁਰੂ
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …