-14.4 C
Toronto
Friday, January 30, 2026
spot_img
HomeਕੈਨੇਡਾFrontਗੁਰਦੁਆਰਾ ਸਾਹਿਬਾਨਾਂ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੇ ਰਾਜਸਥਾਨ ਦੇ ਭਾਜਪਾ ਆਗੂ ਨੂੰ...

ਗੁਰਦੁਆਰਾ ਸਾਹਿਬਾਨਾਂ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੇ ਰਾਜਸਥਾਨ ਦੇ ਭਾਜਪਾ ਆਗੂ ਨੂੰ ਪਾਰਟੀ ’ਚੋਂ ਕੱਢਿਆ

ਗੁਰਦੁਆਰਾ ਸਾਹਿਬਾਨਾਂ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੇ ਰਾਜਸਥਾਨ ਦੇ ਭਾਜਪਾ ਆਗੂ ਨੂੰ ਪਾਰਟੀ ’ਚੋਂ ਕੱਢਿਆ

ਭਾਜਪਾ ਆਗੂ ਸੰਦੀਪ ਦਾਇਮਾ ਦਾ ਹੋ ਰਿਹਾ ਸੀ ਡਟਵਾਂ ਵਿਰੋਧ

ਜੈਪੁਰ/ਬਿਊੁਰੋ ਨਿਊਜ਼

ਭਾਰਤੀ ਜਨਤਾ ਪਾਰਟੀ ਨੇ ਆਪਣੀ ਰਾਜਸਥਾਨ ਇਕਾਈ ਦੇ ਆਗੂ ਸੰਦੀਪ ਦਾਇਮਾ ਨੂੰ ਗੁਰਦੁਆਰਾ ਸਾਹਿਬਾਨਾਂ ਬਾਰੇ ਵਿਵਾਦਿਤ ਟਿੱਪਣੀ ਕਰਨ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦਾਇਮਾ ਨੂੰ ਪਾਰਟੀ ’ਚੋਂ ਕੱਢਣ ਦੇ ਫੈਸਲੇ ਦਾ ਐਲਾਨ ਰਾਜਸਥਾਨ ਭਾਜਪਾ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਲਖਾਵਤ ਨੇ ਕੀਤਾ। ਪਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸੰਦੀਪ ਦਾਇਮਾ ਨੂੰ ਪਾਰਟੀ ਦੀ ਵਿਚਾਰਧਾਰਾ ਖਿਲਾਫ ਬਿਆਨ ਦੇਣ ਲਈ ਸੂਬਾ ਪ੍ਰਧਾਨ ਦੇ ਨਿਰਦੇਸ਼ ’ਤੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਹੋਰਨਾਂ ਭਾਜਪਾ ਆਗੂ ਨੇ ਵੀ ਸੰਦੀਪ ਦਾਇਮਾ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਸੰਦੀਪ ਦਾਇਮਾ ਨੇ ਰਾਜਸਥਾਨ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਗੁਰਦੁਆਰਾ ਸਾਹਿਬਾਨਾਂ ਨੂੰ ਉਖਾੜਨ ਸਬੰਧੀ ਵਿਵਾਦਤ ਗੱਲ ਕਰ ਦਿੱਤੀ ਸੀ। ਭਾਜਪਾ ਆਗੂ ਦੇ ਇਸ ਬਿਆਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨੋਟਿਸ ਲੈਂਦਿਆਂ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ। ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਭਾਜਪਾ ਦੀ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਦੇਣਾ ਭਾਜਪਾ ਆਗੂਆਂ ਦੀ ਇਕ ਸਾਜ਼ਿਸ਼ ਹੈ। ਭਾਜਪਾ ਆਗੂ ਦੇ ਇਸ ਵਿਵਾਦਤ ਬਿਆਨ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਸੀ।

RELATED ARTICLES
POPULAR POSTS