Breaking News
Home / ਭਾਰਤ / ਹੁਣ ਕਸ਼ਮੀਰ ’ਚ ਹਿਜ਼ਾਬ ਅਤੇ ਤਿਲਕ ’ਤੇ ਹੋਇਆ ਹੰਗਾਮਾ

ਹੁਣ ਕਸ਼ਮੀਰ ’ਚ ਹਿਜ਼ਾਬ ਅਤੇ ਤਿਲਕ ’ਤੇ ਹੋਇਆ ਹੰਗਾਮਾ

ਇਕ ਲੜਕੀ ਤਿਲਕ ਲਗਾ ਕੇ ਤੇ ਦੂਜੀ ਹਿਜਾਬ ਪਹਿਨ ਕੇ ਪਹੁੰਚੀ ਸਕੂਲ, ਟੀਚਰ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ
ਜੰਮੂ/ਬਿਊਰੋ ਨਿਊਜ਼
ਕਰਨਾਟਕ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਹਿਜਾਬ ਅਤੇ ਤਿਲਕ ਦਾ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਹੋਇਆ ਇਸ ਤਰ੍ਹਾਂ ਕਿ ਜਦੋਂ ਚੌਥੀ ਕਲਾਸ ’ਚ ਪੜ੍ਹਨ ਵਾਲੀਆਂ ਦੋ ਬੱਚੀਆਂ ਦਰਾਮਨ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਪਹੁੰਚਿਆਂ ਤਾਂ ਨਿਸਾਰ ਅਹਿਮਦ ਨਾਮੀ ਅਧਿਆਪਕ ਨੇ ਇਨ੍ਹਾਂ ਦੋਵੇਂ ਬੱਚੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ਦੋਵਾਂ ਦਾ ਕਸੂਰ ਸਿਰਫ਼ ਇਹ ਸੀ ਕਿ ਇਨ੍ਹਾਂ ਵਿਚੋਂ ਇਕ ਬੱਚੀ ਤਿਲਕ ਲਗਾ ਕੇ ਅਤੇ ਦੂਜੀ ਹਿਜਾਬ ਪਹਿਨ ਕੇ ਸਕੂਲ ਆਈ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਿਸਾਰ ਅਹਿਮਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਨਿਰਾਸ਼ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੀੜਤ ਬੱਚੀ ਦੇ ਪਿਤਾ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੇਰੀ ਅਤੇ ਸਕੂਰ ਦੀ ਬੇਟੀ ਨੂੰ ਕੁੱਟਿਆ ਗਿਆ ਹੈ, ਕੱਲ੍ਹ ਕੋਈ ਦੂਜਾ ਟੀਚਰ ਵੀ ਤਿਲਕ ਲਗਾ ਕੇ ਅਤੇ ਹਿਜਾਬ ਪਹਿਨ ਨੇ ਸਕੂਲ ਪਹੁੰਚੇ ਬੱਚੇ ਨੂੰ ਕੁੱਟਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।

Check Also

ਨੀਟ ਪੇਪਰ ਲੀਕ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ

ਅਦਾਲਤ ਨੇ ਕਿਹਾ : ਜਿਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋਇਆ, ਉਨ੍ਹਾਂ ਬਾਰੇ ਦਿਓ ਜਾਣਕਾਰੀ ਨਵੀਂ ਦਿੱਲੀ/ਬਿਊਰੋ …